Home » ਲੋਕ ਸਭਾ ਚੋਣਾਂ ਵਿੱਚ ਔਰਤਾਂ ਦੇ ਸਹਿਯੋਗ ਲਈ ਖੇਤੀਬਾੜੀ ਮੰਤਰੀ ਨਾਲ ਵੂਮੈਨ ਵਿੰਗ ਦੀ ਮੀਟਿੰਗ

ਲੋਕ ਸਭਾ ਚੋਣਾਂ ਵਿੱਚ ਔਰਤਾਂ ਦੇ ਸਹਿਯੋਗ ਲਈ ਖੇਤੀਬਾੜੀ ਮੰਤਰੀ ਨਾਲ ਵੂਮੈਨ ਵਿੰਗ ਦੀ ਮੀਟਿੰਗ

by Rakha Prabh
38 views

ਮਲੋਟ, (ਪ੍ਰੇਮ ਗਰਗ)-

ਲੋਕ ਸਭਾ ਚੋਣਾਂ ਵਿੱਚ ਔਰਤਾਂ ਦੇ ਵਿਸ਼ੇਸ਼ ਯੋਗਦਾਨ ਪਾਉਣ ਲਈ ਆਪ ਪਾਰਟੀ ਦੀ ਵੂਮੈਨ ਵਿੰਗ ਦੀ ਮੀਟਿੰਗ ਐਤਵਾਰ ਨੂੰ ਖੇਤੀਬਾੜੀ ਮੰਤਰੀ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਪਿੰਡ ਖੁੱਡੀਆਂ ਵਿੱਚ ਹੋਈ| ਇਸ ਉਪਰੰਤ ਲੰਬੀ ਇਲਾਕੇ ਦੀਆਂ ਔਰਤਾਂ ਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵਿਸ਼ੇਸ਼ ਯੋਗਦਾਨ ਲਈ ਜ਼ਿਲ•ਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਤਾਲਮੇਲ ਸ਼ਰੂ ਕਰ ਦਿੱਤਾ ਗਿਆ| ਇਸ ਮੌਕੇ ਜਾਣਕਾਰੀ ਦਿੰਦਿਆਂ ਵੂਮੈਨ ਵਿੰਗ ਦੀ ਪਰਮਿੰਦਰ ਕੌਰ ਲੱਕੜਵਾਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕਰਵਾਏ ਜਾ ਰਹੇ ਕੰਮਾਂ ਦਾ ਪ੍ਰਚਾਰ ਕਰਕੇ ਆਪ ਪਾਰਟੀ ਨੂੰ ਹੋਰ ਅੱਗੇ ਲੈ ਜਾਣ ਲਈ ਲੋਕਾਂ ਤੋ ਸਹਿਯੋਗ ਲਿਆ ਜਾਵੇਗਾ| ਇਸ ਲਈ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਵਿੱਚ ਮੀਟਿੰਗਾਂ ਕਰਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ| ਇਸ ਮੌਕੇ ਆਸ਼ੂ ਚਾਨਣਾ, ਪਰਮਜੀਤ ਕੌਰ, ਜਸਵਿੰਦਰ ਕੌਰ ਆਦਿ ਸ਼ਾਮਿਲ ਸਨ|

Related Articles

Leave a Comment