ਪੰਜਾਬ ਦੀ ਧੀ ਕੁਲਬੀਰ ਦਿਉਲ ਹਾਂਗਕਾਂਗ ਦੀ ਨੈਸ਼ਨਲ ਕ੍ਰਿਕਟ ਟੀਮ ’ਚ ਹੋਈ ਸ਼ਾਮਲ
ਹਾਂਗਕਾਂਗ, 3 ਅਕਤੂਬਰ : ਹਾਂਗਕਾਂਗ ਦੀ ਕ੍ਰਿਕਟ ਟੀਮ ’ਚ ਲਗਾਤਾਰ ਬੁਲੰਦੀਆਂ ਹਾਸਿਲ ਕਰਦਿਆਂ ਪੰਜਾਬ ਦੀ ਧੀ ਕੁਲਬੀਰ ਦਿਉਲ ਨੇ ਹਾਂਗਕਾਂਗ ਦੀ ਨੈਸ਼ਨਲ ਟੀਮ ’ਚ ਸ਼ਾਮਲ ਹੋ ਕੇ ਇਤਿਹਾਸ ਰਚਿਆ ਹੈ।
ਹੁਸ਼ਿਆਰਪੁਰ ਦੇ ਕਸਬੇ ਮਾਹਲਪੁਰ ਨਾਲ ਸਬੰਧਤ ਸੁਰਿੰਦਰ ਦਿਉਲ ਦੀ ਲਾਡਲੀ ਧੀ ਗੁਰਦਵਾਰਾ ਖ਼ਾਲਸਾ ਦੀਵਾਨ ਦੀਆਂ ਵਿਸਾਖੀ ਖੇਡਾਂ ’ਚ ਹਿੱਸਾ ਲੈਂਦਿਆਂ ਵੱਖ-ਵੱਖ ਥਾਵਾਂ ’ਤੇ ਖੇਡ ਕੇ ਬਹੁਤ ਸਾਰੇ ਇਨਾਮ ਜਿੱਤੇ ਹਨ ।