Home » ਯੋਗਿੰਦਰ ਸਿੰਘ ਨੇ ਨੈਸ਼ਨਲ ਅਰਮਸ-ਪੋਰਟ ਚੈਂਪੀਅਨਸ਼ਿੱਪ 2022 ਚ ਕੀਤਾ ਤੀਜਾ ਸਥਾਨ ਹਾਸਲ

ਯੋਗਿੰਦਰ ਸਿੰਘ ਨੇ ਨੈਸ਼ਨਲ ਅਰਮਸ-ਪੋਰਟ ਚੈਂਪੀਅਨਸ਼ਿੱਪ 2022 ਚ ਕੀਤਾ ਤੀਜਾ ਸਥਾਨ ਹਾਸਲ

by Rakha Prabh
105 views

ਦਿੱਲੀ , 29 ਦਸੰਬਰ (ਰਾਖਾ ਪ੍ਰਭ ਟੀਮ ) ਦਿੱਲੀ ਦੇ ਤਾਲਕਟੋਰਾ ਸਟੇਡੀਅਮ ਚ ਸੰਪਨ ਹੋਈ ਤਿੰਨ ਦਿਨਾਂ ਨੈਸ਼ਨਲ ਅਰਮਸ-ਪੋਰਟ ਚੈਂਪੀਅਨਸ਼ਿੱਪ 2022 ਚ ਹਿੱਸਾ ਲੈਣ ਵਾਲੇ ਮਾਲੇਰਕੋਟਲਾ ਦੇ ਨੌਧਰਾਣੀ ਰੋਡ ਤੇ ਸਥਿਤ ਮੁਹੱਲਾ ਗੋਬਿੰਦ ਨਗਰ ਦੇ ਵਸਨੀਕ ਨੌਜਵਾਨ ਯੋਗਿੰਦਰ ਸਿੰਘ ਪੁੱਤਰ ਧਰਮਿੰਦਰ ਸਿੰਘ ਨੇ 80 ਕਿਲੋ ਭਾਰ ਵਰਗ ਦੀ ਸੀਨੀਅਰ ਸੈਕਸ਼ਨ ਖੇਡ ਦੌਰਾਨ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕਰਕੇ ਪੰਜਾਬ ਸੂਬੇ ਖਾਸਕਰ ਮਾਲੇਰਕੋਟਲਾ ਸ਼ਹਿਰ ਦਾ ਨਾਮ ਦੇਸ਼ ਭਰ ਅੰਦਰ ਰੌਸ਼ਨ ਕੀਤਾ।ਯੋਗਿੰਦਰ ਸਿੰਘ ਦੀ ਇਸ ਸ਼ਾਨਾਮਤੀ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਲਾਕਾ ਵਾਸੀਆਂ ਨੇ ਮਾਲੇਰਕੋਟਲਾ ਪੁੱਜਣ ਤੇ ਯੋਗਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਉਸਨੂੰ ਤਰੱਕੀ ਦੀਆਂ ਹੋਰ ਵੀ ਵੱਡੀਆਂ ਬੁਲੰਦੀਆਂ ਛੂਹਣ ਲਈ ਹੌਂਸਲਾ ਅਫਜ਼ਾਈ ਕੀਤੀ।

Related Articles

Leave a Comment