ਖੇਡ ਸਮਾਚਾਰ : ਆਸਟ੍ਰੇਲੀਆ ਖਿਲਾਫ਼ ਭਾਰਤ ਦਾ ਅਭਿਆਸ ਮੈਚ ਅੱਜ
ਨਵੀਂ ਦਿੱਲੀ, 17 ਅਕਤੂਬਰ : ਭਾਰਤੀ ਟੀਮ ਸੋਮਵਾਰ ਨੂੰ ਟੀ-20 ਵਿਸ਼ਵ ਕੱਪ ’ਚ ਆਪਣੀ ਜੇਤੂ ਮੁਹਿੰਮ ਤੋਂ ਪਹਿਲਾਂ ਪਿਛਲੀ ਜੇਤੂ ਆਸਟ੍ਰੇਲੀਆ ਟੀਮ ਖਿਲਾਫ਼ ਅਭਿਆਸ ਮੈਚ ’ਚ ਖੇਡਣ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਆਪਣੀ ਤਿਆਰੀਆਂ ਨੂੰ ਪੁਖਤਾ ਕਰਨ ਦੀ ਰਹੇਗੀ। ਇਹ ਮੈਚ ਆਸਟ੍ਰੇਲੀਆ ਦੇ ਬਿ੍ਸਬੇਨ ’ਚ ਹੋਵੇਗਾ।
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਨੂੰ ਟੀ-20 ਸੀਰੀਜ਼ ’ਚ ਹਰਾਇਆ ਸੀ। ਇਸ ਜਿੱਤ ਨਾਲ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ। ਭਾਰਤ ਨੇ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਹੀ ਪੱਛਮੀ ਆਸਟ੍ਰੇਲੀਆ ਨਾਲ ਦੋ ਅਭਿਆਸੀ ਮੈਚ ਖੇਡੇ ਸਨ, ਜਿਸ ’ਚ ਰੋਹਿਤ ਦੀ ਟੀਮ ਇਕ ’ਚ ਜਿੱਤੀ ਸੀ ਅਤੇ ਇਕ ’ਚ ਉਸ ਨੂੰ ਹਾਰ ਮਿਲੀ ਸੀ।
ਹੁਣ ਆਸਟ੍ਰੇਲੀਆ ਖਿਲਾਫ਼ ਭਾਰਤ ਆਪਣੇ ਸਾਰੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੂੰ ਅਜਮਾਉਣ ਦੀ ਕੋਸ਼ਿਸ਼ ਕਰੇਗਾ। ਉਂਝ ਆਰੋਨ ਫਿੰਚ ਦੀ ਕਪਤਾਨੀ ਵਾਲੀ ਆਾਸਟ੍ਰੇਲੀਆਈ ਟੀਮ ਆਪਣੇ ਘਰ ’ਚ ਕਾਫੀ ਮਜ਼ਬੂਤ ਹੈ ਪਰ ਟੀਮ ਹਾਲ ਹੀ ’ਚ ਇੰਗਲੈਂਡ ਤੋਂ ਟੀ-20 ਸੀਰੀਜ਼ ਹਾਰ ਗਈ ਸੀ, ਜਿਸ ਮਗਰੋਂ ਉਨ੍ਹਾਂ ਦੀ ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਲੈ ਕੇ ਸਵਾਲ ਉਠਣ ਲੱਗੇ ਸਨ।
ਮੈਚ ਦਾ ਸਮਾਂ
ਸਵੇਰੇ : 9.30 ਵਜੇ
ਪ੍ਰਸਾਰਨ : ਸਟਾਰ ਸਪੋਰਟਸ ਨੈੱਟਵਰਕ।