ਟੀ-20 ਵਿਸ਼ਵ ਕੱਪ : ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਅੱਜ
ਮੈਲਬੌਰਨ, 23 ਅਕਤੂਬਰ : ਏਸੀਆ ਕੱਪ ’ਚ ਇਕ-ਇਕ ਮੈਚ ਜਿੱਤਣ ਤੋਂ ਲਗਭਗ ਦੋ ਮਹੀਨੇ ਬਾਅਦ, ਇਸ ਵਾਰ ਆਈ.ਸੀ.ਸੀ. ਟੀ-20 ਵਿਸਵ ਕੱਪ ’ਚ ਪੁਰਾਣੇ ਵਿਰੋਧੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਇਕ ਹੋਰ ਹਾਈ-ਵੋਲਟੇਜ ਮੁਕਾਬਲਾ ਹੋਵੇਗਾ।
ਦੋਵਾਂ ਪਾਸਿਆਂ ਲਈ ਬਹੁਤ ਕੁਝ ਦਾਅ ’ਤੇ ਹੈ ਕਿਉਂਕਿ ਉਹ ਵਿਸ਼ਵ ਕੱਪ ’ਚ ਆਈਕਾਨਿਕ ਮੈਲਬੌਰਨ ਕ੍ਰਿਕਟ ਗਰਾਉਂਡ ’ਤੇ ਆਪਣੀ ਮੁਹਿੰਮ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਨ। ਭਾਰਤੀ ਸਮੇਂ ਅਨੁਸਾਰ ਇਹ ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।