Home » ਸ਼ੂਗਰ ਕੰਟਰੋਲ ਕਰਨ ਲਈ ਰੋਜਾਨਾ ਇਨ੍ਹਾਂ ਆਸਾਨ ਟਿਪਸ ਦੀ ਕਰੋ ਪਾਲਣਾ, ਮਿਲੇਗਾ ਫਾਇਦਾ

ਸ਼ੂਗਰ ਕੰਟਰੋਲ ਕਰਨ ਲਈ ਰੋਜਾਨਾ ਇਨ੍ਹਾਂ ਆਸਾਨ ਟਿਪਸ ਦੀ ਕਰੋ ਪਾਲਣਾ, ਮਿਲੇਗਾ ਫਾਇਦਾ

by Rakha Prabh
85 views

ਸ਼ੂਗਰ ਕੰਟਰੋਲ ਕਰਨ ਲਈ ਰੋਜਾਨਾ ਇਨ੍ਹਾਂ ਆਸਾਨ ਟਿਪਸ ਦੀ ਕਰੋ ਪਾਲਣਾ, ਮਿਲੇਗਾ ਫਾਇਦਾ
ਨਵੀਂ ਦਿੱਲੀ, 23 ਅਕਤੂਬਰ : ਡਾਇਬਟੀਜ ਇੱਕ ਅਜਿਹੀ ਬਿਮਾਰੀ ਹੈ ਜੋ ਇੱਕ ਵਾਰ ਪਤਾ ਲੱਗਣ ’ਤੇ ਤੁਹਾਡੀ ਬਾਕੀ ਦੀ ਜਿੰਦਗੀ ਲਈ ਤੁਹਾਡੇ ਨਾਲ ਰਹਿੰਦੀ ਹੈ। ਇਸ ਬਿਮਾਰੀ ਦਾ ਸਰੀਰ ਦੇ ਸਾਰੇ ਅੰਗਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਬਿਮਾਰੀ ਖੂਨ ’ਚ ਸ਼ੂਗਰ ਦੇ ਵਧਣ ਕਾਰਨ ਹੁੰਦੀ ਹੈ।

ਇਸ ਦੇ ਨਾਲ ਹੀ ਪੈਨਕ੍ਰੀਅਸ ਤੋਂ ਇਨਸੁਲਿਨ ਹਾਰਮੋਨ ਦੀ ਕਮੀ ਕਾਰਨ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਲਾਪਰਵਾਹੀ ਕਾਰਨ ਹੋਰ ਵੀ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ। ਇਸ ਦੇ ਲਈ ਸ਼ੂਗਰ ਦੇ ਰੋਗੀਆਂ ਨੂੰ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਰੋਜਾਨਾ ਕਸਰਤ ਵੀ ਜਰੂਰੀ ਹੈ। ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ ਹੋ ਅਤੇ ਵਧਦੀ ਸ਼ੂਗਰ ਨੂੰ ਕੰਟਰੋਲ ’ਚ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਟਿਪਸ ਨੂੰ ਜਰੂਰ ਅਪਣਾਓ।

ਸੰਤੁਲਿਤ ਖੁਰਾਕ
ਸਿਹਤ ਮਾਹਿਰਾਂ ਅਨੁਸਾਰ ਸ਼ੂਗਰ ਦੇ ਮਰੀਜਾਂ ਨੂੰ ਖੁਰਾਕ ’ਚ ਸਿਰਫ ਉਹੀ ਚੀਜਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾਂ ਦੇ ਸੇਵਨ ਨਾਲ ਸ਼ੂਗਰ ਦਾ ਪੱਧਰ ਨਹੀਂ ਵਧਦਾ। ਇਸ ਦੇ ਲਈ ਸੰਤੁਲਿਤ ਭੋਜਨ ਖਾਓ। ਇਸ ਦੇ ਨਾਲ ਹੀ ਸ਼ੂਗਰ ਮੁਕਤ ਤਾਜੇ ਫਲ ਅਤੇ ਸਬਜੀਆਂ ਨੂੰ ਡਾਈਟ ’ਚ ਜਰੂਰ ਸ਼ਾਮਲ ਕਰੋ।

ਰੋਜਾਨਾ ਕਸਰਤ
ਆਧੁਨਿਕ ਸਮੇਂ ’ਚ ਸਿਹਤਮੰਦ ਰਹਿਣ ਲਈ ਰੋਜਾਨਾ ਕਸਰਤ ਜਰੂਰੀ ਹੈ। ਇਸ ਦੇ ਲਈ ਰੋਜਾਨਾ ਘੱਟੋ-ਘੱਟ 30 ਮਿੰਟ ਕਸਰਤ ਕਰੋ। ਜੇਕਰ ਤੁਸੀਂ ਜਿਅਿਾਦਾ ਤੀਬਰਤਾ ਵਾਲੀ ਕਸਰਤ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਹਲਕੀ ਕਸਰਤ ਕਰ ਸਕਦੇ ਹੋ। ਸਰਲ ਸ਼ਬਦਾਂ ’ਚ, ਸੈਰ ਕਰੋ ਅਤੇ ਤੇਜ ਸ਼ੈਰ ਕਰੋ। ਕਸਰਤ ਕਰਨ ਨਾਲ ਵਧਦੇ ਭਾਰ ਨੂੰ ਕੰਟਰੋਲ ਕਰਨ ’ਚ ਵੀ ਮਦਦ ਮਿਲਦੀ ਹੈ। ਇਸ ਨਾਲ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ। ਇਸ ਤੋਂ ਇਲਾਵਾ ਪਾਚਨ ਤੰਤਰ ਵੀ ਮਜਬੂਤ ਹੁੰਦਾ ਹੈ।

ਤੰਬਾਕੂ ਨੂੰ ਨਾਂਹ ਕਹੋ
ਸਿਗਰਟਨੋਸੀ ਅਤੇ ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਇਸ ਦੇ ਲਈ ਬਿਲਕੁਲ ਵੀ ਸਿਗਰਟ ਨਾ ਪੀਓ। ਸ਼ੂਗਰ ਨੂੰ ਕੰਟਰੋਲ ਕਰਨ ਲਈ ਸਿਗਰਟਨੋਸੀ ਤੋਂ ਦੂਰ ਰਹੋ। ਸਿਹਤ ਮਾਹਿਰਾਂ ਅਨੁਸਾਰ ਤੰਬਾਕੂ ਦੇ ਸੇਵਨ ਨਾਲ ਕੈਂਸਰ ਦੀ ਬਿਮਾਰੀ ਦਾ ਖਤਰਾ ਵੀ ਵੱਧ ਜਾਂਦਾ ਹੈ।

ਪੂਰੀ ਨੀਂਦ ਲਓ
ਸਿਹਤਮੰਦ ਰਹਿਣ ਲਈ ਰੋਜਾਨਾ ਲੋੜੀਂਦੀ ਨੀਂਦ ਲਓ। ਡਾਕਟਰ ਵੀ ਸਿਹਤਮੰਦ ਰਹਿਣ ਲਈ ਰੋਜਾਨਾ 8 ਘੰਟੇ ਦੀ ਨੀਂਦ ਲੈਣ ਦੀ ਸਲਾਹ ਦਿੰਦੇ ਹਨ। ਇਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਚੰਗੀ ਨੀਂਦ ਲੈਣ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।

 

 

Related Articles

Leave a Comment