ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦਾ ਝੰਡਾ ਵਿਸ਼ਵ ਖੇਡ ਖਾਕੇ ਤੇ ਬੁਲੰਦ ਕਰਨ ਵਾਲੇ ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਜੀ ਦਾ ਜਨਮ ਦਿਵਸ ਕੌਮੀ ਖੇਡ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਸਮੂਹਿਕ ਅਹੁੱਦੇਦਾਰਾਂ ਤੇ ਮੈਂਬਰਾਂ ਵੱਲੋਂ ਚੌਥਾ ਰਾਜ ਪੱਧਰੀ ਸਨਮਾਨ ਸਮਾਰੋਹ ਜੀ.ਟੀ. ਰੋਡ ਸਥਿਤ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜੋ ਕਿ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ। ਇਸ ਦੌਰਾਨ ਵੱਖ ਵੱਖ ਖੇਡ ਮੁਕਾਬਲਿਆਂ ਦੌਰਾਨ ਜ਼ਿਲ੍ਹਾ, ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਸੈਂਕੜੇ ਨੌਜ਼ਵਾਨ ਤੇ ਮਾਸਟਰਜ਼ ਖਿਡਾਰੀਆਂ ਤੋਂ ਇਲਾਵਾਂ ਖੇਡ ਖੇਤਰ ਦੇ ਨਾਲ ਜੁੜੀਆਂ ਕਈ ਖੇਡ ਹਸਤੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੇ ਚੀਫ਼ ਪੈਟਰਨ ਤੇ ਜੀਐਨਡੀਯੂ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ, ਪੈਟਰਨ ਤੇ ਐਸਜੀਆਰਡੀ ਇੰਸਟੀਚਿਊਟਸ ਪੰਧੇਰ (ਤਹਿ. ਮਜੀਠਾ) ਦੇ ਐਮ.ਡੀ ਕਮ ਪ੍ਰਿੰਸੀਪਲ ਹਰਜਿੰਦਰ ਪਾਲ ਕੌਰ ਕੰਗ ਦੀ ਅਗਵਾਈ, ਪਰੂਨਰਜ਼ ਇੰਟਰਨੈਸ਼ਨਲ ਡੀ-ਬਲਾਕ, ਰਣਜੀਤ ਐਵੀਨਿਉ ਦੇ ਐਮ.ਡੀ. ਤੇਜਬੀਰ ਸਿੰਘ ਵਿਰਕ ਦੀ ਨਿਗਰਾਨੀ ਤੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੇ ਸ਼ਾਨਦਾਰ ਤੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਹੋਏ ਇਸ ਵਿਸ਼ੇਸ਼ ਸਨਮਾਨ ਸਮਾਰੋਹ ਦੇ ਦੌਰਾਨ ਕੌਮੀ ਹਾਕੀ ਖਿਡਾਰੀ ਤੇ ਸਹਾਇਕ ਕਮਿਸ਼ਨਰ ਕਸਟਮ ਬਿਕਰਮ ਸਿੰਘ ਸਰਕਾਰੀਆ ਨੇ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਖਾਲਸਾ ਕਾਲਜ ਮੇਨ ਦੇ ਡਾਇਰੈਕਟਰ ਸਪੋਰਟਸ ਡਾ. ਦਲਜੀਤ ਸਿੰਘ, ਹੌਲੀ ਸਿਟੀ ਵੂਮੈਨ ਵੈਲਫ਼ੇਅਰ ਸੁਸਾਇਟੀ ਦੀ ਸੂਬਾਈ ਚੇਅਰਪਰਸਨ ਹਰਪਵਨਪ੍ਰੀਤ ਕੌਰ ਸੰਧੂ, ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ, ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਵਿਰਕ, ਏਬੀਪੀ ਟੀਵੀ ਐਂਕਰ ਰਵਨੀਤ ਕੌਰ, ਪ੍ਰਿੰ. ਚਰਨਜੀਤ ਕੌਰ ਸੰਧੂ, ਪ੍ਰਿੰ. ਸ਼ਰਤ ਵਸ਼ਿਸ਼ਟ, ਪ੍ਰਿੰ. ਸੁਖਦੀਪ ਸਿੰਘ ਗਿੱਲ, ਮਾਸਟਰਜ਼ ਵੈਟਰਨਜ਼ ਖਿਡਾਰੀ ਬਾਪੂ ਅਜੀਤ ਸਿੰਘ ਰੰਧਾਵਾ, ਸੇਵਾ ਮੁਕਤ ਅਧਿਕਾਰੀ ਅੰਗਰੇਜ਼ ਸਿੰਘ ਜੀਐਨਡੀਯੂ ਆਦਿ ਦਾ ਵਿਸ਼ੇਸ਼ ਸਨਮਾਨ ਕਰਨ ਤੋਂ ਇਲਾਵਾ ਪ੍ਰਿੰ. ਬਲਸ਼ਰਨ ਕੌਰ, ਬਲਕਾਰ ਸਿੰਘ, ਅਵਤਾਰ ਸਿੰਘ ਜੀਐਨਡੀਯੂ, ਬਲਦੇਵ ਰਾਜ ਦੇਵ, ਬ੍ਰਿਜ ਮੋਹਨ ਰਾਣਾ (ਚਾਰੇ ਬਾਕਸਿੰਗ ਕੋਚ) ਕੌਮਾਂਤਰੀ ਮਾਸਟਰ ਐਥਲੀਟ ਮਨਜੀਤ ਕੌਰ ਬਟਾਲਾ, ਕੌਮਾਂਤਰੀ ਮਾਸਟਰ ਐਥਲੀਟ ਸਵਰਨ ਸਿੰਘ, ਮਾਸਟਰ ਐਥਲੀਟ ਇੰਦਰਜੀਤ ਕੌਰ ਹੁਸ਼ਿਆਰਪੁਰ, ਮਾਸਟਰ ਐਥਲੀਟ ਸੁਰਿੰਦਰ ਕੌਰ ਦਸੂਹਾ, ਕੌਮੀ ਮਾਸਟਰ ਐਥਲੀਟ ਪ੍ਰੇਮ ਸਿੰਘ ਭੱਟੀ, ਕੌਮੀ ਬਾਕਸਿੰਗ ਖਿਡਾਰਨ ਐਨਮ ਸੰਧੂ, ਅਮਨਦੀਪ ਕੌਰ ਦਿੱਲੀ, ਸੁਖਵੰਤ ਸਿੰਘ ਮੱਟੂ ਜੀਐਨਡੀਯੂ, ਲਾਅ ਗੋਲਡ ਮੈਡਲਿਸਟ ਐਡਵੋਕੇਟ ਮਿਸ ਨਵਜੋਤ ਕੌਰ ਜੀਐਨਡੀਯੂ, ਮਿਸ ਸਿਮਰਨਦੀਪ ਕੌਰ ਜੀਐਨਡੀਯੂ, ਅਧਿਆਪਕ ਪਵਨ ਕੁਮਾਰ, ਅਧਿਆਪਕ ਪਲਵਿੰਦਰ ਸਿੰਘ, ਹਰਸਿਮਰਨਜੀਤ ਕੌਰ ਜੀਐਨਡੀਯੂ, ਇੰਚਾਰਜ ਗੁਲਸ਼ਨ ਅਰੌੜਾ ਚਾਵਲਾ, ਡੀਪੀਈ ਵਰਸ਼ਾ ਗੁੱਪਤਾ, ਲੇਖਿਕਾ ਰਮਨੀ ਸੁਜਾਨਪੁਰੀ, ਕੋਚ ਵਿਪਨ ਕੁਮਾਰ, ਮਿਸ ਪਲਕਦੀਪ ਕੌਰ, ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸ਼ੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੌਣ, ਬਿਕਰਮ ਗਿੱਲ ਅਤੇ 30 ਸਾਲ ਤੋਂ ਲੈ ਕੇ 100 ਸਾਲ ਤੱਕ ਉਮਰ ਵਰਗ ਦੇ ਕਈ ਵੈਟਰਨਜ਼ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਨਵਾਜ਼ਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਕਸਟਮ ਬਿਕਰਮ ਸਿੰਘ ਸਰਕਾਰੀਆਂ ਨੇ ਸੰਸਥਾ ਦੇ ਉਪਰਾਲੇ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਦੇ ਲਈ ਲੋਅ ਮੁਨਾਰਾ ਹੁੰਦੀਆ ਹਨ। ਇੰਨ੍ਹਾਂ ਦਾ ਸਹਿਯੋਗ ਤੇ ਸੰਭਵ ਸਹਾਇਤਾ ਕਰਨੀ ਹਰੇਕ ਦਾ ਫਰਜ਼ ਹੈ ਤੇ ਇਸ ਨਾਲ ਜੁੜਨਾ ਵੀ ਚਾਹੀਦਾ ਹੈ। ਉਨ੍ਹਾਂ ਨੇ ਭਵਿੱਖ ਵਿੱਚ ਸੰਸਥਾ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ। ਮੰਚ ਦਾ ਸੰਚਾਲਨ ਪੀਆਰਓ ਕਮ ਆਰਗੇਨਾਈਜਿੰਗ ਸੈਕਟਰੀ ਜੀ.ਐਸ ਸੰਧੂ ਦੇ ਵੱਲੋਂ ਬਾਖੂਬੀ ਨਿਭਾਇਆ ਗਿਆ। ਆਖਿਰ ਵਿੱਚ ਸਮੁੱਚੇ ਖਿਡਾਰੀਆਂ ਤੇ ਮਹਿਮਾਨਾਂ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਤੇ ਬੇਹਤਰ ਕਰ ਕੇ ਦਿਖਾਉਣ ਦਾ ਅਹਿਦ ਲਿਆ।
ਫੋਟੋ ਕੈਪਸ਼ਨ:^ ਸ਼ਮਾ ਰੌਸ਼ਨ ਕਰਕੇ ਸਮਾਰੋਹ ਦਾ ਸ਼ੁੱਭਾਰੰਭ ਕਰਦੇ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਕਸਟਮ ਬਿਕਰਮ ਸਿੰਘ ਸਰਕਾਰੀਆ, ਖੇਡ ਡਾਇਰੈਕਟਰ ਪ੍ਰੋ. ਡਾ. ਦਲਜੀਤ ਸਿੰਘ, ਚੇਅਰਮੈਨ ਬਲਦੇਵ ਸਿੰਘ ਵਿਰਕ, ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਤੇ ਹੋਰ (ਸੱਜੇ) ਵੱਖ ਵੱਖ ਸ਼ਖਸ਼ੀਅਤਾਂ ਦਾ ਸਨਮਾਨ ਕਰਨ ਉਪਰੰਤ ਯਾਦਗਾਰੀ ਤਸਵੀਰ ਦੌਰਾਨ ਮੁੱਖ ਮਹਿਮਾਨ ਸਹਾਇਕ ਕਮਿਸ਼ਨਰ ਕਸਟਮ ਬਿਕਰਮ ਸਿੰਘ ਸਰਕਾਰੀਆ ਤੇ ਹੋਰ।