ਮਮਦੋਟ, 29 ਨਵੰਬਰ ( ਰਣਜੀਤ ਸੰਧੂ ) –
ਥਾਣਾ ਮਮਦੋਟ ਅਧੀਨ ਆਉਦੇ ਪਿੰਡ ਬੇਟੂ ਕਦੀਮ ਦੇ ਇੱਕ ਪੀੜਤ ਪਰਿਵਾਰ ਵੱਲੋ ਪਿੰਡ ਦੇ ਰਹਿਣ ਵਾਲੇ ਕੁੱਝ ਲੋਕਾ ਵੱਲੋ ਵੱਖ-ਵੱਖ ਮਾਮਲਿਆ ਵਿੱਚ ਸ਼ਾਮਲ ਅਰੋਪੀ ਤੇ ਜਾਨੋ ਮਾਰਨ ਅਤੇ ਗਵਾਹਾ ਨੂੰ ਵਟਸਅਪ ਤੇ ਸਟੇਟਸ ਪਾ ਕੇ ਧਮਕਾਉਣ ਦੇ ਕਥਿਤ ਅਰੋਪ ਲਗਾਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆ ਰਵਿੰਦਰ ਕੁਮਾਰ ਸਰਪੰਚ ਪੁੱਤਰ ਸਤਪਾਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆਂ ਕਿ ਵੱਖ ਵੱਖ ਮਾਮਲਿਆਂ ਦੇ ਅਰੋਪੀਆ ਵੱਲੋ ਰਾਜੀਨਾਮਾ ਕਰਨ ਅਤੇ ਉਕਤ ਮੁਕੱਦਮਿਆ ਨੂੰ ਵਾਪਸ ਲੈਣ ਲਈ ਦਬਾ ਬਣਾ ਰਹੇ ਸਨ ਤੇ ਉਹਨਾ ਵੱਲੋ ਇਨਕਾਰ ਕਰਨ ਤੇ 24 ਅਕਤੂਬਰ ਦੀਵਾਲੀ ਵਾਲੀ ਰਾਤ ਨੂੰ ਪਟਾਕਿਆਂ ਦਾ ਬਹਾਨਾ ਬਣਾ ਕੇ ਇੰਦਰਪਾਲ ਉਹਨਾ ਦੇ ਲੜਕੇ ਅਕਾਸ ਅਤੇ ਅਜੇ ਨੇ ਉਹਨਾ ਦੇ ਭਰਾ ਰਾਕੇਸ ਕੁਮਾਰ ਦੇ ਸੱਟਾ ਮਾਰੀਆਂ ਜਿਸ ਤੇ ਥਾਣਾ ਮਮਦੋਟ ਵਿੱਖੇ 326/323/148/149/506 ਆਈ ਪੀ ਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਤੇ ਜਿਸ ਵਿੱਚ ਇੰਦਰਪਾਲ ਅਤੇ ਅਕਾਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਤੀਸਰਾ ਅਜੈ ਫਰਾਰ ਹੈ । ਰਵਿੰਦਰ ਕੁਮਾਰ ਨੇ ਕਥਿਤ ਅਰੋਪ ਲਾਉਦੇ ਕਿਹਾ ਕਿ ਉਕਤ ਵਿਅਕਤੀ ਵੱਲੋ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆ ਦੇ ਰਹੇ ਹਨ ਕਿ ਉਹਨਾ ਨਾਲ ਰਾਜੀਨਾਮਾ ਕਰੋ ਉਹਨਾ ਕਥਿਤ ਅਰੋਪ ਲਾਉਦੇ ਕਿਹਾ ਕਿ ਉਕਤ ਵਿਅਕਤੀ ਵੱਲੋ ਵੱਟਸਅਪ ਤੇ ਧਮਕੀਆਂ ਭਰੇ ਸਟੇਟਸ ਪਾ ਕੇ ਵੀ ਧਮਕਾਇਆ ਜਾ ਰਿਹਾ ਹੈ । ਉਹਨਾ ਪੁਲਿਸ ਪ੍ਰਸ਼ਾਸਨ ਤੋ ਮੰਗ ਕਰਦਿਆ ਕਿਹਾ ਕਿ ਉਕਤ ਅਰੋਪੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾ ਦੇ ਪਰਿਵਾਰ ਦੀ ਸੁਰੱਖਿਆ ਲਈ ਪੁਲਿਸ ਲਗਾਈ ਜਾਵੇ ।