ਹੁਸ਼ਿਆਰਪੁਰ 30 ਜੂਨ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਤੇ ਪਲਵਿੰਦਰ ਸਿੰਘ ਪੀ ਪੀ ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਅਤੇ ਲੁੱਟਾਂ ਖੋਹਾ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਤਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੱਪਲਾਂਵਾਲਾ ਤੋਂ ਅਮਨਦੀਪ ਸਿੰਘ ਉਰਫ ਰਵੀ ਪੁੱਤਰ ਇਕਬਾਲ ਸਿੰਘ ਵਾਸੀ ਰੂਪ ਨਗਰ ਹੁਸ਼ਿਆਰਪੁਰ ਨੂੰ ਮੁਕੱਦਮੇ ਤਹਿਤ ਥਾਣਾ ਮਾਡਲ ਟਾਊਨ ਹੁਸਿਆਰਪੁਰ ਵਿੱਚ ਗ੍ਰਿਫਤਾਰ ਕਰਕੇ ਉਸ ਕੋਲੋ ਕੀਤੀ ਪੁੱਛਗਿੱਛ ਦੇ ਅਧਾਰ ਤੇ ਉਸ ਕੋਲੋ ਚੋਰੀ ਸ਼ੁਦਾ 1 ਗੈਸ ਸਿਲੰਡਰ, ਟੈਕਟਰ ਦੇ 4 ਟਾਇਰ ਬ੍ਰਾਮਦ ਕੀਤੇ ਉਹਨਾ ਦੱਸਿਆ ਕਿ ਇਹ ਸਮਾਨ ਅਮਨਦੀਪ ਸਿੰਘ ਉਰਫ ਰਵੀ ਨੇ ਆਪਣੇ ਭਰਾ ਵਰਿੰਦਰ ਸਿੰਘ ਉਰਫ ਵਿੱਕੀ ਨਾਲ ਮਿਲ ਕੇ ਮਹਿੰਦਰਾ ਟਰੈਕਟਰਾਂ ਦੀ ਵਰਕਸ਼ਾਪ ਪਿੱਪਲਾਂਵਾਲਾ ਤੋ ਚੋਰੀ ਕੀਤਾ ਸੀ ਜੋ ਇਸ ਮੁਕੱਦਮੇ ਵਿੱਚ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ ਉਹਨਾ ਦੱਸਿਆ ਕਿ ਉਕਤ ਵਿਅਕਤੀ ਨੂੰ ਅਦਾਲਤ ਵਿੱਚ ਪੇਸ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਵਲੋਂ ਕੀਤੀਆ ਗਈਆ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।