ਮੋਗਾ 5 ਮਾਰਚ ( ਕੇਵਲ ਸਿੰਘ ਘਾਰੂ):
ਮੁਫ਼ਤ ਮੈਡੀਕਲ ਚੈੱਕਅਪ ਕੈਂਪ ਜ਼ੀਰਾ ਰੋਡ ਮੋਗਾ ਵਿਖੇ ਲਗਾਇਆ ਗਿਆ। ਜਿਸ ਵਿੱਚ ਡਾ ਇੰਦਰਜੀਤ ਕੌਰ ਸੋਡੀ ਡੈਨਟਲ ਸਰਜਨ ਵੱਲੋਂ ਦੰਦਾਂ ਦਾ ਚੈੱਕਅੱਪ ਕੀਤਾ ਗਿਆ ਤੇ ਇਲਾਜ ਕੀਤਾ ਗਿਆ। ਇਸ ਮੌਕੇ ਉੱਘੀ ਸਮਾਜ ਸੇਵਕਾ ਸੁਖਦੀਪ ਕੌਰ ਸੁੱਖੀ ਭੇਖਾ ਨੇ ਵੀ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।ਕੈਪਟਨ ਕਾਰਗਿਲ ਸੂਬਾ ਸਿੰਘ ਵਲਜੋਤ ਵਲੋਂ ਰੀੜ੍ਹ ਦੀ ਹੱਡੀ ਦੇ ਮਣਕੇ ਅਤੇ ਹੱਡੀਆਂ ਦਾ ਚੈੱਕ ਕੀਤਾ ਅਤੇ ਐਕਯੂਪ੍ਰੈਸ਼ਰ ਵਿਧੀ ਰਾਹੀਂ ਇਲੈਕਟ੍ਰਾਨਿਕ ਮਸ਼ੀਨਾਂ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਸ ਕੈਂਪ ਦਾ ਮਰੀਜ਼ਾਂ ਵੱਲੋਂ ਖੂਬ ਲਾਭ ਪ੍ਰਾਪਤ ਕੀਤਾ ਗਿਆ।