Home » ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 25 ਨੂੰ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਹ ਪੱਥਰ ਰੱਖਣਗੇ :- ਕਾਕੜ / ਲਾਲਕਾ

ਫਿਰੋਜ਼ਪੁਰ ਵਿਖੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 25 ਨੂੰ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਹ ਪੱਥਰ ਰੱਖਣਗੇ :- ਕਾਕੜ / ਲਾਲਕਾ

by Rakha Prabh
211 views

ਫਿਰੋਜ਼ਪੁਰ 21 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ )

ਪੀਜੀਆਈ ਸੈਟੇਲਾਈਟ ਸੈਂਟਰ ਫਿਰੋਜ਼ਪੁਰ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਦੀਆਂ ਤਿਆਰੀ ਦਾ ਨਿਰੇਖਣ ਕਰਨ ਪੁੱਜੀ ਟੀਮ ਨੂੰ ਭਾਜਪਾ ਪੰਜਾਬ ਦੇ ਨਵ ਨਿਯੁਕਤ ਜਿਲਾ ਪ੍ਰਧਾਨ ਸ੍ਰ ਸ਼ਮਸ਼ੇਰ ਸਿੰਘ ਕਾਕੜ ਜਿਨ੍ਹਾਂ ਨੂੰ ਕੰਮਕਾਰ ਦੇ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਨੇ ਟੀਮ ਨੂੰ ਜਾਣੂ ਕਰਵਾਇਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ , ਵਿਧਾਨ ਸਭਾ ਹਲਕਾ ਜੀਰਾ ਤੋਂ ਡਾ ਮੋਹਨ ਸਿੰਘ ਲਾਲਕਾ ਸਨ੍ਹੇਰ ਸਪੋਕਸਮੈਨ ਐਸਸੀ ਮੋਰਚਾ ਭਾਜਪਾ ਪੰਜਾਬ ਪੰਜਾਬ , ਚੰਡੀਗੜ੍ਹ ਤੋਂ ਪਹੁੰਚੀ ਟੀਮ ਡਾ ਪੰਕਜ ਰਾਏ ਡਿਪਟੀ ਡਾਇਰੈਕਟਰ ਪੀ ਜੀ ਆਈ ਚੰਡੀਗੜ੍ਹ , ਡਾ ਸਮੀਰ ਅਗਰਵਾਲ ਨੋਡਲ ਅਫਸਰ ਪ੍ਰੋਜੈਕਟ ਪੀ ਜੀ ਆਈ ਆਦਿ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਮੋਹਨ ਸਿੰਘ ਲਾਲਕਾ ਨੇ ਦੱਸਿਆ ਕਿ 25 ਫਰਵਰੀ 2024 ਨੂੰ ਫਿਰੋਜ਼ਪੁਰ ਵਿਖੇ ਬਣਨ ਵਾਲੇ ਪੀਜੀਆਈ ਦੇ ਨੀਹ ਪੱਥਰ ਦੀ ਤਿਆਰੀ ਨੂੰ ਲੈ ਕੇ ਅਤੇ ਸੁਰੱਖਿਆ ਪ੍ਰਬੰਧਾਂ ਤਹਿਤ ਚੰਡੀਗੜ੍ਹ ਤੋਂ ਪੁਜੀ ਅਧਿਕਾਰੀਆਂ ਦੀ ਟੀਮ ਵੱਲੋਂ ਸ੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਮੈਡਮ ਸੋਮਿਆਂ ਮਿਸ਼ਰਾ ਐਸ ਐਸ ਪੀ ਫਿਰੋਜਪੁਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਸਦਰਦੀਨ, ਅਮਨਦੀਪ ਗਿਰਦਰ, ਦਵਿੰਦਰ ਬਜਾਜ, ਬੋਬੀ ਬਾਠ, ਡਾ ਰਾਜੀਵ ਆਹੂਜਾ ਜਿਲਾ ਜਰਨਲ ਸਕੱਤਰ, ਵਿਜੇ ਕੈਂਥ, ਰਮਣ ਸੰਧੂ ਜੀਰਾ, ਕਰਨ ਜੀਰਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਫੋਟੋ ਕੈਪਸਨ: ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦੀ ਜ਼ਮੀਨ ਦਾ ਨਿਰੀਖਣ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਡਾ ਮੋਹਨ ਸਿੰਘ ਲਾਲਕਾ ਸਨੇਰ ਸਪੋਕਸਮੈਨ ਐਸ ਸੀ ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜ਼ੀਰਾ। ਫੋਟੋ ਤੇ ਵੇਰਵਾ: ਰਾਖਾ ਪ੍ਰਭ ਬਿਉਰੋ।

Related Articles

Leave a Comment