ਲਵਪ੍ਰੀਤ ਸਿੰਘ ਸਿੱਧੂ/ਬਲਰਾਮ ਵਰਮਾ
ਜ਼ੀਰਾ/20 ਫਰਵਰੀ : – ਭਾਰਤ ਸਰਕਾਰ ਵੱਲੋਂ ਚਲਾਈ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ ਜ਼ੀਰਾ ਵੱਲੋਂ ਚੰਗੀ ਕਾਰਗੁਜਾਰੀ ਵਿਖਾਉਣ ’ਤੇ ਜੋਂਡੀਅਰ ਟਰੈਕਟਰ ਪ੍ਰਾਪਤ ਹੋਇਆ। ਇਸ ਮੌਕੇ ਨਗਰ ਕੌਂਸਲ ਦਫਤਰ ਜ਼ੀਰਾ ਵਿਖੇ ਪ੍ਰਧਾਨ ਰਛਪਾਲ ਸਿੰਘ ਗਿੱਲ ਨੇ ਹਰੀ ਝੰਡੀ ਦਿਖਾ ਕੇ ਲੋਕਾਂ ਦੀਆਂ ਮੁਸਕਲਾਂ ਦੇ ਹਲ ਲਈ ਆਪਣੇ ਕਰਕਮਲਾਂ ਨਾਲ ਰਵਾਨਾ ਕੀਤਾ। ਉਨਾਂ ਕਿਹਾ ਕਿ ਨਗਰ ਕੋਂਸਲ ਜ਼ੀਰਾ ਦੇ ਅਧਿਕਾਰੀ ਅਤੇ ਕਰਮਚਾਰੀ ਸਫਾਈ ਮਜਦੂਰ ਬਹੁਤ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਇਸ ਮੌਕੇ ਉਨਾਂ ਦੇ ਨਾਲ ਕ ਧਰਮਪਾਲ ਸਿੰਘ ਈ ਉ ਜ਼ੀਰਾ, ਗੁਰਭਗਤ ਸਿੰਘ ਗਿੱਲ ਕੌਂਸਲਰ, ਕੌਂਸਲਰ ਅਸ਼ੋਕ ਮਨਚੰਦਾ, ਕੌਂਸਲਰ ਡਾਂ ਜਗੀਰ ਸਿੰਘ, ਇੰਸਪੈਕਟਰ ਰਮਨ ਕੁਮਾਰ, ਅਕਾਉਂਟੈਂਟ ਦਿਲਬਾਗ ਸਿੰਘ, ਚਰਨਜੀਤ ਸਿੰਘ ਕਲਰਕ, ਅਮਨਦੀਪ ਸਿੰਘ ਦਰਗਨ,ਮਨਿੰਦਰ ਸਿੰਘ, ਸੁਸ਼ੀਲ ਕੁਮਾਰ ਰਿੰਕੁ, ਅਕਾਸ਼ ਸਰਮਾਂ,ਸੁਖਵੰਤ ਸਿੰਘ ਲਾਡੀ, ਸੁਖਵਿੰਦਰ ਸਿੰਘ ਸਿੰਦਾ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਠੇਕੇਦਾਰ ਸਮੂਹ ਸਟਾਫ ਹਾਜ਼ਰ ਸਨ।