ਫਿਰੋਜ਼ਪੁਰ 1 ਅਗਸਤ 2023 ( ਗੁਰਪ੍ਰੀਤ ਸਿੱਧੂ ) ਫਿਰੋਜ਼ਪੁਰ ਸ਼ਹਿਰ ਦੇ ਨਾਲ ਲੱਗਦੇ ਇਤਿਹਾਸਿਕ ਪਿੰਡ ਬਜੀਦਪੁਰ ਵਿਖੇ ਤੀਆ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਹਰਿਆਲੀ ਤੀਜ ਮੌਕੇ ਪੰਜਾਬ ਦੀ ਵਿਰਾਸਤ ਸਾਉਣ ਦੇ ਮਹੀਨੇ ਵਿਚ ਪੰਜਾਬ ਦੀਆਂ ਮੁਟਿਆਰਾ ਦੁਆਰਾ ਤੀਆ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਸੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਪਿੰਡ ਬਜੀਦਪੁਰ ਵਿਖੇ ਉਥੋ ਦੀਆ ਮੁਟਿਆਰਾਂ ਵੱਲੋਂ ਸਾਵਣ ਦਾ ਤਿਉਹਾਰ ਨਨਦਾ ਤੇ ਭਰਜਾਈਆਂ ਵੱਲੋਂ ਰਲ ਕੇ ਇਸ ਤੀਆਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਰੰਗਾ-ਰੰਗ ਪੋ੍ਗਰਾਮ ਸਾਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨਾਲ ਜੋੜਦੇ ਹਨ। ਉਨ੍ਹਾਂ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਸਾਉਣ ਦਾ ਮਹੀਨਾ ਬਰਸਾਤ ਦੇ ਨਾਲ ਨਾਲ ਕਈ ਤਿਉਹਾਰ ਅਤੇ ਖੁਸ਼ੀਆਂ ਲੈ ਕੇ ਆਉਦਾ ਹੈ। ਇਸ ਮੌਸਮ ਵਿੱਚ ਚਾਰੇ ਹਰਿਆਲੀ ਭਰਿਆ ਮਹੋਲ ਹੁੰਦਾ ਹੈ ਅਤੇ ਹਰਿਆਲੀ ਵਿੱਚ ਤੀਜ ਦੀਆ ਖੁਸ਼ੀਆ ਇੱਕਠੀਆਂ ਹੁੰਦੀਆ ਹਨ। ਉਨ੍ਹਾਂ ਕਿਹਾ ਕਿ ਤੀਆਂ ਅਤੇ ਗਿੱਧਾ ਪੰਜਾਬ ਦੀ ਰੂਹ ਹਨ ਤੇ ਰੂਹ ਕਦੇ ਨਹੀ ਮਰਦੀ। ਇਸ ਮੇਲੇ ਵਿਚ ਪੰਜਾਬੀ ਸੱਭਿਆਚਾਰਕ ਗੀਤ, ਬੋਲੀਆਂ ਪਾ ਕੇ ਪੀਘਾਂ ਝੂਟਣ ਅਤੇ ਚਰਖੇਂ ਕੱਤਣ ਦੀਆਂ ਰਸਮਾਂ ਤੇ ਗਿੱਧਾ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਪ੍ਰੋਗਰਾਮ ਵਿਚ ਖਾਣ-ਪੀਣ ਵੀ ਪ੍ਰਬੰਧ ਕੀਤਾ ਗਿਆ ਸੀ