ਲੁਧਿਆਣਾ (ਕਰਨੈਲ ਸਿੰਘ ਐੱਮ.ਏ.)
ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਭਾਈ ਜਗਤਾ( ਬਠਿੰਡਾ) ਵਿਖੇ ਮਹੰਤ ਗੁਲਾਬ ਸਿੰਘ ਜੀ ‘ਸੇਵਾਪੰਥੀ’ ਦੀ 74ਵੀਂ ਬਰਸੀ ਅਤੇ ਸੰਤ ਭੁਪਿੰਦਰ ਸਿੰਘ ਜੀ ‘ਸੇਵਾਪੰਥੀ’ ਦੀ 21ਵੀਂ ਪਾਵਨ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਅਤੇ ਯੱਗ-ਭੰਡਾਰਾ ਬੀਤੇ ਦਿਨੀਂ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ 13 ਸ਼੍ਰੀ ਅਖੰਡ-ਪਾਠਾਂ ਦੇ ਭੋਗ ਪਾਏ ਗਏ । ਤਿੰਨ ਰੋਜ਼ਾ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਸੱਚ-ਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਜਿਸ ਨੇ ਮਨ ਅਤੇ ਇੰਦਰੀਆਂ ਨੂੰ ਸ਼ਾਂਤ ਕਰ ਲਿਆ ਉਸ ਨੂੰ ‘ਸੰਤ’ ਕਹਿੰਦੇ ਹਨ । ਉਹਨਾਂ ਨੇ ਸੰਤ ਦੀ ਵਿਆਖਿਆ ਵਿਸਥਾਰ ਸਹਿਤ ਗੁਰਬਾਣੀ ਦੇ ਪ੍ਰਮਾਣ ਦੇ ਕੇ ਕੀਤੀ। ਭਾਈ ਜਬਰਤੋੜ ਸਿੰਘ ਜੀ ਅਤੇ ਭਾਈ ਸੁਖਜਿੰਦਰ ਸਿੰਘ ਜੀ ਦੋਨੋਂ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗਿਆਨੀ ਮਨਜੋਤ ਸਿੰਘ ਜੀ ਕਥਾਵਾਚਕ ਮੁੰਬਈ ਵਾਲੇ, ਭਾਈ ਪ੍ਰਿਤਪਾਲ ਸਿੰਘ ਜੀ ਲੁਧਿਆਣਾ, ਬੀਬੀ ਮਨਪ੍ਰੀਤ ਕੌਰ ਜੀ ਕੋਟਕਪੂਰਾ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੁਗਰੀ ਲੁਧਿਆਣਾ, ਸੰਤ ਬਹਾਦਰ ਸਿੰਘ ਜੀ ‘ਸੇਵਾਪੰਥੀ’ ਹੁਸ਼ਿਆਰਪੁਰ, ਸੰਤ ਧਰਮ ਸਿੰਘ ਜੀ ਮਲੋਟ, ਭਾਈ ਸਤਨਾਮ ਸਿੰਘ ਜੀ(ਸ਼ੰਮੀ) ਹਜ਼ੂਰੀ ਰਾਗੀ ਟਿਕਾਣਾ ਸਾਹਿਬ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਸਟੇਜ ਦੀ ਸੇਵਾ ਸੰਤ ਹਰਵਿੰਦਰ ਸਿੰਘ ਜੀ ‘ਟੀਟੂ’ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਗੁਰਮਤਿ ਸਮਾਗਮ ਅਤੇ ਯੱਗ-ਭੰਡਾਰੇ ਦਾ ਸਿੱਧਾ ਪ੍ਰਸਾਰਣ ਮਿਸਟਰ ਸਿੰਘ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਰਾਹੀਂ ਕੀਤਾ ਗਿਆ । ਗੁਰੂ ਕਾ ਲੰਗਰ, ਚਾਹ ਦਾ ਲੰਗਰ, ਠੰਡੇ-ਮਿੱਠੇ ਜਲ ਦੀ ਛਬੀਲ ਦੇ ਨਾਲ ਨਾਲ ਦਹੀਂ ਭੱਲੇ, ਆਲੂਆਂ ਦਾ ਰਾਇਤਾ, ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਮਹੰਤ ਕਾਹਨ ਸਿੰਘ ਜੀ, ਸੰਤ ਰਣਜੀਤ ਸਿੰਘ ਜੀ, ਸੰਤ ਜਗਜੀਤ ਸਿੰਘ ਜੀ ‘ਸੇਵਾਪੰਥੀ’ ਵੱਲੋਂ ਸੰਤ ਹਰਵਿੰਦਰ ਸਿੰਘ ਜੀ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।