ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ)
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੌਰਾਨ ਸੰਧੂ ਗਰੁੱਪਸ ਆਫ਼ ਸਕੂਲਜ਼ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਪਬਲਿਕ ਸਕੂਲ ਮਾਨਾਂਵਾਲਾ ਦੇ ਵਿਦਿਆਰਥੀਆਂ ਨੇ ਸਕੂਲ ਦੀ ਪੁਰਾਣੀ ਰਵਾਇਤ, ਰਹੁ-ਰੀਤ ਅਤੇ ਪ੍ਰੰਪਰਾ ਨੂੰ ਅੱਗੇ ਵਧਾਉਂਦਿਆ ਸਫ਼ਲਤਾ ਦੇ ਝੰਡੇ ਗੱਡੇ ਹਨ। ਜਿਸ ਦੇ ਚੱਲਦਿਆਂ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ਼ ਮੈਂਡਮ ਮਨਜਿੰਦਰ ਕੌਰ ਨੇ ਦੱਸਿਆਂ ਕਿ ਵਿਦਿਆਰਥਣ ਪਵਨਦੀਪ ਕੌਰ ਨੇ 88%, ਬਲਰਾਮ ਸਿੰਘ ਨੇ 84% ਤੇ ਮਨਪ੍ਰੀਤ ਕੌਰ ਨੇ 65% ਅੰਕ ਹਾਂਸਲ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਂਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਦੇ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਹਾਂਸਲ ਕਰਕੇ ਪਾਸ ਪ੍ਰਤੀਸ਼ਤ ਦੇ ਗ੍ਰਾਫ ਨੂੰ ਸਮਾਨਾਂਤਰ ਰੱਖਿਆ ਹੈ। ਜਦੋਂ ਕਿ ਗੈਰ ਬੋਰਡ ਜਮਾਤਾ ਦਾ ਨਤੀਜ਼ਾ ਵੀ ਕਾਫ਼ੀ ਸ਼ਾਨਦਾਰ ਰਿਹਾ ਹੈ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਮਿੰਦਰ ਸਿੰਘ ਸੰਧੂ ਕੈਨੇਡਾ, ਡਾਇਰੈਕਟਰ ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ, ਐਡਮਿਨ ਅਫ਼ਸਰ ਤੇ ਪੀਆਰਓੁ ਜੀਐਸ ਸੰਧੂ ਤੇ ਮੈਨੇਜ਼ਰ ਕਮ ਸੁਪਰਵਾਈਜਰ ਜੋਤੀ ਠਾਕੁਰ ਨੇ ਸਕੂਲ ਵਿੱਚੋਂ ਮੋਹਰੀ ਰਹੇ ਵਿਦਿਆਰਥੀਆਂ ਦੇ ਮਾਂਪਿਆਂ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਨੂੰ ਦਿੱਤਾ ਹੈ। ਇਸ ਦੌਰਾਨ ਮੋਹਰੀ ਰਹੇ ਤੇ ਪਾਸ ਹੋਏ ਵਿਦਿਆਰਥੀਆਂ ਦਾ ਸਕੂਲ ਪ੍ਰਬੰਧਕਾਂ ਵੱਲੋਂ ਮੋਹਰੀ ਰਹੇ ਅਤੇ ਪਾਸ ਵਿਦਿਆਰਥੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ।