ਕੋਟ ਈਸੇ ਖਾਂ ਦੀ ਪ੍ਰਸਿੱਧ ਵਿਦਿਅਕ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ ਵਿੱਚ ਅੱਜ ਬੱਚਿਆਂ ਨੂੰ ਇੱਕ ਗਤੀਵਿਧੀ ਦਿੱਤੀ ਗਈ। ਜਿਸ ਵਿੱਚ ਅੱਜ ਯੋਗਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਬੱਚਿਆਂ ਨੂੰ ਯੋਗਾ ਦਿਵਸ ਤੇ ਸਬੰਧ ਵਿੱਚ ਵੱਖ-ਵੱਖ ਆਸਨ ਕਰਕੇ ਆਪਣੀਆਂ ਫੋਟੋਆਂ ਭੇਜਣ ਵਾਸਤੇ ਕਿਹਾ ਗਿਆ।
ਇਹ ਗਤੀਵਿਧੀ ਆਨਲੈਨ ਹੀ ਕਰਵਾਈ ਗਈ। ਕਿਉ ਕਿ ਬੱਚਿਆ ਨੂੰ ਗਰਮੀ ਦੀਆ ਛੁੱਟੀਆਂ ਚਲ ਰਹੀਆ ਹਨ ਇਸ ਦੌਰਾਨ ਸਕੂਲ ਵੱਲੋ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਤਾ ਜੋ ਬੱਚਿਆ ਦਾ ਧਿਆਨ ਸਿਹਤ ਪ੍ਤੀ ਖਿੱਚਿਆ ਜਾ ਸਕੇ।ਇਸ ਮੌਕੇ ਬੱਚਿਆਂ ਨੇ ਵੱਧ ਤੋਂ ਵੱਧ ਯੋਗ ਆਸਣ ਕਰਕੇ ਫੋਟੋਆਂ ਖਿੱਚ ਕੇ ਸਕੂਲ ਨੂੰ ਭੇਜੀਆਂ ਗਈਆ।ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਵੱਲੋ ਬੱਚਿਆ ਨੂੰ ਸਦੇਸ਼ ਦਿੱਤਾ ਗਿਆ ਅਤੇ ਕਿਹਾ ਕਿ “ਯੋਗਾ ਨਾ ਸਿਰਫ਼ ਸਰੀਰਕ ਸਿਹਤ ਨੂੰ ਸੁਧਾਰਦਾ ਹੈ ਬਲਕਿ ਮਾਨਸਿਕ ਸ਼ਾਂਤੀ ਤੇ ਸੰਜਮ ਨੂੰ ਵੀ ਵਧਾਉਂਦਾ ਹੈ। ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਅਪਣਾ ਕੇ ਅਸੀਂ ਤਣਾਅ ਮੁਕਤ, ਸਿਹਤਮੰਦ ਤੇ ਸੰਤੁਲਿਤ ਜੀਵਨ ਬਤੀਤ ਕਰ ਸਕਦੇ ਹਾਂ।