Home » ਪਾਕਿਸਤਾਨੀ ਸਰਧਾਲੂਆਂ ਦਾ ਰੇਲਵੇ ਸਟੇਸ਼ਨ ਤੋਂ ਚੌਰੀ ਹੋਇਆਂ ਬੈਗ 12 ਘੰਟਿਆ ਵਿੱਚ ਲੱਭ ਪਰਿਵਾਰ ਹਵਾਲੇ ਕੀਤਾ

ਪਾਕਿਸਤਾਨੀ ਸਰਧਾਲੂਆਂ ਦਾ ਰੇਲਵੇ ਸਟੇਸ਼ਨ ਤੋਂ ਚੌਰੀ ਹੋਇਆਂ ਬੈਗ 12 ਘੰਟਿਆ ਵਿੱਚ ਲੱਭ ਪਰਿਵਾਰ ਹਵਾਲੇ ਕੀਤਾ

ਜਿਸ ਵਿੱਚ 3 ਪਾਕਿਸਤਾਨੀ ਪਾਸਪੋਰਟ, 15 ਹਜ਼ਾਰ ਰੁਪਏ ਪਾਕਿਸਤਾਨੀ ਕਰੰਸੀ ਅਤੇ ਜਰੂਰੀ ਦਸਤਾਵੇਜ਼ ਸਨ

by Rakha Prabh
13 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਨੋਨਿਹਾਲ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਪੁਲਿਸ ਅੰਮ੍ਰਿਤਸਰ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸਪੈਸ਼ਲ ਨਾਕਾਬੰਦੀ ਤੇ ਗਸ਼ਤਾ ਕੀਤੀਆ ਜਾ ਰਹੀ ਹਨ। ਜਿਸਦੇ ਤਹਿਤ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਸੀ.ਪੀ ਈਸਟ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਅਮੋਲਕਦੀਪ ਸਿੰਘ,  ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਥਾਣੇ ਦੇ ਇਲਾਕੇ ਵਿੱਚ ਗਸ਼ਤ ਦੌਰਾਨ ਮਾੜੇ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਸੀ, ਭਾਲ ਕਰਦੇ ਸਮੇਂ ਇੱਕ ਸ਼ੱਕੀ ਵਿਅਕਤੀ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆਂ ਗਿਆ। ਜਿਸਨੇ ਆਪਣਾਂ ਨਾਮ ਸਤਨਾਮ ਸਿੰਘ ਪੁੱਤਰ ਮੰਦਿਰ ਸਿੰਘ ਵਾਸੀ ਜੈਤੋ, ਜ਼ਿਲ੍ਹਾ ਫ਼ਰੀਦਕੋਟ ਦੱਸਿਆਂ ਅਤੇ ਇਸਦੇ ਕਬਜ਼ੇ ਵਿੱਚੋਂ ਇੱਕ ਬੈਂਗ ਮਿਲਿਆ, ਬੈਗ ਦੀ ਤਲਾਸ਼ੀ ਕਰਨ ਤੇ ਬੈਂਗ ਵਿੱਚੋਂ ਤਿੰਨ ਪਾਕਿਸਤਾਨੀ ਪਾਸਪੋਰਟ ਮਿਲੇ, ਜਿੰਨਾਂ ਦਾ ਵੇਰਵਾ ਪਹਿਲਾਂ ਪਾਸਪੋਰਟ ਮਾਈ ਬਤਨ, ਦੂਸਰਾ ਪਾਸਪੋਰਟ ਵਿਕਰਮਜੀਤ ਅਤੇ ਤੀਸਰਾ ਪਾਸਪੋਰਟ ਰਾਮ ਜਮਾਰਾ ਦੇ ਨਾਮ ਤੇ ਸੀ। ਇਸਤੋਂ ਇਲਾਵਾ 15 ਹਜ਼ਾਰ ਰੁਪਏ ਪਾਕਿਸਤਾਨੀ ਕਰੰਸੀ, ਜ਼ਰੂਰੀ ਦਸਤਾਵੇਜ਼ ਅਤੇ ਕੱਪੜੇ ਬ੍ਰਾਮਦ ਹੋਏ।
ਦੋਸ਼ੀ ਸਤਨਾਮ ਸਿੰਘ ਪਾਸੋਂ ਬਰੀਕੀ ਨਾਲ ਪੁੱਛ-ਗਿੱਛ ਕਰਨ ਤੇ ਉਸਨੇ ਦੱਸਿਆਂ ਕਿ ਇਹ ਬੈਗ ਉਸਨੇ ਬੀਤੀ ਰਾਤ ਰੇਲਵੇ ਸਟੇਸ਼ਨ, ਅੰਮ੍ਰਿਤਸਰ ਤੋਂ ਚੁੱਕਿਆ ਹੈ। ਜਿਸ ਸਬੰਧੀ ਸੀਨੀਅਰ ਅਫ਼ਸਰਾਂ ਦੇ ਹੁਕਮ ਅਨੁਸਾਰ, ਜੀ.ਆਰ.ਪੀ, ਅੰਮ੍ਰਿਤਸਰ ਦੇ ਅਧਿਕਾਰੀਆਂ ਨਾਲ ਤਾਲ-ਮੇਲ ਕੀਤਾ ਗਿਆ, ਜਿੰਨਾਂ ਵੱਲੋਂ ਦੱਸਿਆਂ ਗਿਆ ਕਿ ਇੱਕ ਸ਼ਰਧਾਲੂ ਪਾਕਿਸਤਾਨੀ ਪਰਿਵਾਰ, ਜੋਂ ਭਾਰਤ ਵਿੱਚ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਵਾਸਤੇ ਆਏ ਸਨ, ਉਹਨਾਂ ਦਾ ਬੈਗ ਬੀਤੀ ਰਾਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਚੋਰੀ ਹੋ ਗਿਆ ਹੈ ਅਤੇ ਅੱਜ ਮਿਤੀ 5-7-2023 ਨੂੰ ਉਹਨਾਂ ਨੇ ਅਟਾਰੀ ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵਾਪਸ ਜਾਣਾ ਹੈ। ਚੋਰੀਂ ਦਾ ਬੈਗ ਮਿਲਣ ਸਬੰਧੀ ਪਾਕਿਸਤਾਨੀ ਸ਼ਰਧਾਲੂਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ, ਇੰਸਪੈਕਟਰ ਅਮੋਲਕਦੀਪ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਪਾਕਿਸਤਾਨੀ ਪਰਿਵਾਰ ਨੂੰ ਉਹਨਾਂ ਦਾ ਚੋਰੀ ਹੋਇਆ ਬੈਗ, ਜਿਸ ਵਿੱਚ 3 ਪਾਸਪੋਰਟ, 15 ਹਜਾਰ ਪਾਕਿਸਤਾਨੀ ਕਰੰਸੀ ਅਤੇ ਜ਼ਰੂਰੀ ਕਾਗਜ਼ਾਤ ਕਰੀਬ 12 ਘੰਟਿਆਂ ਅੰਦਰ ਹਵਾਲੇ ਕੀਤੇ। ਇਸ ਪਾਕਿਸਤਾਨੀ ਪਰਿਵਾਰ ਵੱਲੋਂ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀ ਸਤਨਾਮ ਸਿੰਘ ਮੁੱਕਦਮਾ ਨੰਬਰ 88, ਮਿਤੀ 15-7-2020, ਜੁਰਮ 379,411 ਭ:ਦ:, ਥਾਣਾ ਜੈਤੋ, ਜ਼ਿਲ੍ਹਾਂ ਫ਼ਰੀਦਕੋਟ ਵਿੱਚ ਪੀ.ਓ ਵੀ ਹੈ। ਥਾਣਾ ਮਕਬੂਲਪੁਰਾ ਵੱਲੋਂ ਸਤਨਾਮ ਸਿੰਘ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂ ਰਹੀਂ ਹੈ।

Related Articles

Leave a Comment