ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ-ਟ੍ਰੈਨਿੰਗ) ਦੀ ਨਿਗਰਾਨੀ ਹੇਠ ਐਸ.ਆਈ ਸੁਸ਼ੀਲ ਕੁਮਾਰ, ਇੰਚਾਰਜ਼ ਪੁਲਿਸ ਚੌਕੀ ਵਿਜੈ ਨਗਰ, ਬਟਾਲਾ ਰੋਡ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਅੱਡਾ ਵਿਜੇ ਨਗਰ, ਬਟਾਲਾ ਰੋਡ ਵਿਖੇ ਚੈਕਿੰਗ ਕਰਦੇ ਸਮੇਂ ਦੋਸ਼ੀ ਹਰਮਨਜੀਤ ਸਿੰਘ ਉਰਫ਼ ਹੈਰੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ 7, ਗੁਰੂ ਨਾਨਕ ਕਲੋਨੀ, ਤਰਨ-ਤਾਰਨ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 276 ਗ੍ਰਾਮ ਹੈਰੋਇੰਨ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕੀਤਾ ਗਿਆ। ਇਸ ਤੇ ਮੁਕੱਦਮਾਂ ਨੰਬਰ 207 ਮਿਤੀ 4-7-2023 ਜੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਦਰ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਇਸ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।