Home » ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਅੱਜ ਨਗਰ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ

ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਅੱਜ ਨਗਰ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਕੀਤਾ

by Rakha Prabh
115 views
 ਨੂਰਮਹਿਲ , ਨਕੋਦਰ 22 ਜੂਨ ( ਨਰਿੰਦਰ ਭੰਡਾਲ )
ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਅੱਜ ਨਗਰ ਕੌਂਸਲ ਨਕੋਦਰ ਦੇ ਦਫ਼ਤਰ ਵਿੱਚ ਨਕੋਦਰ ਸ਼ਹਿਰ ਦੇ ਚੁਣੇ ਹੋਏ ਕੌਂਸਲਰ ਸਾਹਿਬਾਨ ਅਤੇ ਦਫ਼ਤਰ ਦੇ ਸਟਾਫ਼ ਦੇ ਨਾਲ ਇਕ ਜ਼ਰੂਰੀ ਮੀਟਿੰਗ ਕੀਤੀ ।ਇਸ ਮੀਟਿੰਗ ਵਿਚ ਨਕੋਦਰ ਦੀਆਂ ਸਾਰੀਆਂ ਹੀ ਵਾਰਡ ਕੌਂਸਲਰ ਵੀ ਹਾਜਰ ਸਨ। ਇਸ ਤੋਂ ਇਲਾਵਾ ਨਗਰ ਕੌਂਸਲ ਦਾ ਪੂਰਾ ਪ੍ਰਸ਼ਾਸਨ ਵੀ ਹਾਜਰ ਸੀ ।ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤੀ ਅਤੇ ਨਕੋਦਰ ਸ਼ਹਿਰ ਦੇ ਵਿੱਚ ਹੋ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਪ੍ਰਾਪਤ ਕੀਤੀ ।ਅਤੇ ਕੁਝ ਨਵੇਂ ਵਿਕਾਸ ਕੰਮਾਂ ਦੇ ਦਿਸ਼ਾ ਨਿਰਦੇਸ਼ ਦਿੱਤੇ । ਇਸ ਮੀਟਿੰਗ ਤੋਂ ਬਾਅਦ ਠੀਕ 12 ਵਜੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਨੂੰ ਸੰਬੋਧਨ ਵੀ ਕੀਤਾ ।ਇਸ ਵਿੱਚ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕੀ ਨਕੋਦਰ ਵਿੱਚ ਬਹੁਤ ਸਾਰੇ ਵਿਕਾਸ ਦੇ ਕੰਮ ਹੋ ਚੁੱਕੇ ਹਨ ਅਤੇ ਕੁਝ ਕਮਾਂ ਦੇ ਟੈਂਡਰ  ਲਗਾਏ  ਜਾ ਚੁੱਕੇ ਹਨ ਤੇ ਜਲਦੀ ਹੀ ਇਸ ਤੇ ਕੰਮ ਸ਼ੁਰੂ ਕਰ ਕਰ ਦਿੱਤਾ ਜਾਵੇਗਾ ਜਿਹਨਾਂ ਦਾ ਪੂਰਾ ਵੇਰਵਾ ਦਿੰਦੇ ਹੋਏ ਦੱਸਿਆ ਜਿਵੇਂ ਕਿ ਨਵਾਂ ਬੱਸ ਸਟੈਂਡ ਉਸੇ ਹੀ ਜਗ੍ਹਾ ਤੇ ਬਣਾਇਆ ਜਾਵੇਗਾ ਇਸ ਤੋ ਇਲਾਵਾ ਰੇਹੜੀ ਮਾਰਕੀਟ ਦੀ ਉਸਾਰੀ ,ਗਗਨ ਪਾਰਕ ਦਾ ਸੁੰਦਰੀਕਰਨ ,ਸ਼ਹਿਰ ਦੇ ਵਿੱਚ ਸੀਵਰੇਜ ਦਾ ਕੰਮ ,ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।ਅਤੇ ਸ਼ਹਿਰ ਦੇ 17 ਵਾਰਡ ਪਾਣੀ ਦੇ ਨਿਕਾਸ ਦਾ ਕੰਮ ਤਿੰਨ ਮੁਹੱਲਿਆਂ ਵਿੱਚ ਕਮਿਊਨਟੀ ਹਾਲ ਨੂੰ ਤਰਜੀਹ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਸ਼ਹਿਰ ਦੇ ਵਿਚ ਇੰਡੋਰ ਸਟੇਡੀਅਮ ਬਣਾਇਆ ਜਾ ਰਿਹਾ ਹੈ। ਨਵੇਂ ਚੌਂਕ ਬਣਾ ਕੇ ਉਹਨਾਂ ਦਾ ਨਾਮਕਰਨ ਅਤੇ ਹਰ ਚੌਂਕ ਵਿਚ ਸੀਸੀ ਟੀਵੀ ਕੈਮਰੇ ਲਗਾਏ ਜਾ ਰਹੇ ਹਨ ਸ਼ਹਿਰ ਦੇ ਵਿੱਚ ਬਣਨ ਵਾਲੀਆਂ ਸ਼ੜਕਾਂ ਜਲਦੀ ਹੀ ਦੀਵਾਰ ਤੋਂ ਦੀਵਾਰ ਬਣਾਈਆਂ ਜਾ ਰਹੀਆਂ ਹਨ ਜਲਦੀ ਹੀ ਸ਼ਹਿਰ ਦੇ ਵਿਚ ਡਿਜੀਟਲ ਲਾਇਬਰੇਰੀ ਬਣਾਈ ਜਾ ਰਹੀ। ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਦੀ ਮੰਗ ਤੇ ਸ਼ਹਿਰ ਵਿਚ ਪ੍ਰੈਸ ਕਲੱਬ ਦਾ ਹਾਲ ਬਣਾਇਆ ਜਾ ਰਿਹਾ ਹੈ ।ਸ਼ਹਿਰ ਦੇ ਵਿੱਚ ਹੋ ਰਹੇ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਹਲਕੇ ਦੇ ਐਮ ਐਲ ਏ ਹੁਣ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਇਆਂ ਦਿੱਤੀ ਇਸ ਮੌਕੇ ਤੇ ਪਰਦੀਪ ਸ਼ੇਰਪੁਰ ,ਬੋਬੀ ਸ਼ਰਮਾ,ਨਰੇਸ਼ ਕੁਮਾਰ ,ਸੰਦੀਪ ਸਿੰਘ ਸੋਢੀ ,ਸੁਰਿੰਦਰ ਕੁਮਾਰ ਉੱਗੀ , ਜਸਵੀਰ ਸਿੰਘ ਧੰਜਲ ,ਸ਼ਾਂਤੀ ਸਰੂਪ ਜ਼ਿਲ੍ਹਾ ਸਕੱਤਰ ਐਸ ਸੀ ਐਸ ਟੀ ਵਿੰਗ ,ਅਸ਼ਵਨੀ ਕੁਮਾਰ ਕੋਹਲੀ ਸਾਬਕਾ ਕੌਂਸਲਰ , ਅਮਰੀਕ ਸਿੰਘ ਮੌਜੂਦਾ ਕੌਂਸਲਰ ,ਦਰਸ਼ਨ ਸਿੰਘ ਟਾਹਲੀ ਜਿਲ੍ਹਾ ਪ੍ਰੀਸ਼ਦ ਵਾਇਸ ਪ੍ਰਧਾਨ ,ਹਿਮਾਂਸ਼ੂ ਜੈਨ ,ਲਖਵੀਰ ਕੌਰ ਸੰਘੇੜਾ ਮਹਿਲਾ ਕੋਡੀਨੇਟਰ ,ਬਲਦੇਵ ਸਹੋਤਾ ,ਮਨੀ ਮਹਿੰਦਰੂ ,ਸੰਜੀਵ ਅਹੂਜਾ ,ਡਾਕਟਰ ਜੀਵਨ ਸਹੋਤਾ ,ਸੁਖਵਿੰਦਰ ਗਡਵਾਲ,ਨਰਿੰਦਰ ਸ਼ਰਮਾ ,ਐਡਵੋਕੇਟ ਜਗਰੂਪ ਸਿੰਘ ,ਸੰਜੀਵ ਟੱਕਰ , ਨਿੱਕਾ ਖ਼ਾਨ ,ਵਿੱਕੀ ਭਗਤ ,ਪੰਮਾ ਗਿੱਲ ,ਐਡਵੋਕੇਟ ਜਸਪ੍ਰੀਤ ਥਾਪਰ ,ਸਤਪਾਲ ਸਿੰਘ ਜੱਜ ,ਮੋਹਨ ਸਿੰਘ ਟੱਕਰ ,ਆਦਿ ਵੀ ਹਾਜਰ ਸਨ ।

Related Articles

Leave a Comment