ਜ਼ੀਰਾ/ ਫਿਰੋਜ਼ਪੁਰ, 23 ਮਾਰਚ ( ਰਾਖਾ ਪ੍ਰਭ ਬਿਉਰੋ ) ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਸੁਸ਼ਮਾ ਸਵਰਾਜ ਜੀ ਧੀ ਬਾਂਸਰੀ ਸਵਰਾਜ ਨੂੰ ਲੋਕ ਸਭਾ ਦਿੱਲੀ ਤੋਂ ਉਮੀਦਵਾਰ ਐਲਾਨੇ ਜਾਣ ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਇਸ ਮੌਕੇ ਭਾਜਪਾ ਦੇ ਦਿੱਲੀ ਲੋਕ ਸਭਾ ਉਮੀਦਵਾਰ ਬਾਂਸਰੀ ਸਵਰਾਜ ਭਾਜਪਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲਾ ਮੋਗਾ ਦੇ ਮਹਿਲਾ ਮੋਰਚੇ ਦੇ ਪ੍ਰਧਾਨ ਮੈਡਮ ਨੀਤੂ ਗੁਪਤਾ ,ਕਿਸਾਨ ਮੋਰਚੇ ਦੇ ਪ੍ਰਧਾਨ ਸ੍ਰੀ ਮਤੀ ਰਾਜ ਰਾਣੀ , ਵਿਧਾਨ ਸਭਾ ਹਲਕਾ ਜ਼ੀਰਾ ਤੋਂ ਡਾ ਮੋਹਨ ਸਿੰਘ ਲਾਲਕਾ ਸਨੇਰ ਸਪੋਕਸਮੈਨ ਐਸ ਸੀ ਮੋਰਚਾ ਪੰਜਾਬ ਸਟੇਟ ਐਗਜੈਕਟਿਵ ਮੈਂਬਰ, ਹੇਮੰਤ ਸੂਦ ਭਾਜਪਾ ਦਫਤਰ ਸਕੱਤਰ ਮੋਗਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਧਾਈਆਂ ਦੇਣ ਪੁੱਜੇ ਲੋਕਾਂ ਨੇ ਜਿੱਤ ਦਾ ਦਾਅਵਾ ਕਰਦਿਆਂ ਹਾਰ ਪਾ ਕੇ ਸੁਆਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੋਕਸਪਰਸਨ ਭਾਜਪਾ ਐਸ ਸੀ ਮੋਰਚਾ ਦੇ ਸੂਬਾ ਐਗਜੇਕਟਿਵ ਮੈਂਬਰ ਸਪੋਕਸਪਰਸਨ ਡਾ ਮੋਹਨ ਸਿੰਘ ਲਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਇਮਾਨਦਾਰ ਸਿਰੜੀ ਅਤੇ ਦੇਸ਼ ਭਗਤਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੀਨੀਅਰ ਆਗੂ ਸ੍ਰੀ ਮਤੀ ਸੁਸ਼ਮਾ ਸਵਰਾਜ ਇਮਾਨਦਾਰੀ ਸ਼ਖ਼ਸੀਅਤ ਦੇ ਮਾਲਕ ਹਨ ਅਤੇ ਉਨ੍ਹਾਂ ਦੀਆ ਸੇਵਾਵਾਂ ਨੂੰ ਵੇਖਦਿਆਂ ਪਾਰਟੀ ਵੱਲੋਂ ਉਨ੍ਹਾਂ ਦੀ ਧੀ ਬਾਂਸਰੀ ਸਵਰਾਜ ਨੂੰ ਲੋਕ ਸਭਾ ਦਿੱਲੀ ਤੋਂ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਬਾਂਸਰੀ ਸਵਰਾਜ ਨੂੰ ਲੋਕ ਸਮਰਥਨ ਦੇਣ ਦਾ ਫੈਸਲਾ ਕਰ ਚੁੱਕੇ ਹਨ ਅਤੇ ਵੱਡੀ ਜਿੱਤ ਦਿਵਾਉਣਗੇ।