Home » ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਮਨਾਇਆ ਸਵ.ਕਾਂਸ਼ੀ ਰਾਮ ਦਾ ਜਨਮ ਦਿਵਸ

ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਨੇ ਮਨਾਇਆ ਸਵ.ਕਾਂਸ਼ੀ ਰਾਮ ਦਾ ਜਨਮ ਦਿਵਸ

by Rakha Prabh
11 views
ਫਗਵਾੜਾ 20 ਮਾਰਚ (ਸ਼ਿਵ ਕੋੜਾ)
ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਵਲੋਂ ਬਹੁਜਨ ਸਮਾਜ ਪਾਰਟੀ, ਬਾਮਸੇਫ ਅਤੇ ਡੀ.ਐਸ. ਫੋਰ ਦੇ ਸੰਸਥਾਪਕ ਸਵ. ਕਾਂਸ਼ੀ ਰਾਮ ਦਾ ਜਨਮ ਦਿਨ ਡਾ. ਬੀ.ਆਰ. ਅੰਬੇਡਕਰ ਪਾਰਕ ਹਦੀਆਬਾਦ ਫਗਵਾੜਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਰਮੇਸ਼ ਕੌਲ ਅਤੇ ਪ੍ਰਧਾਨ ਸੀਤਾ ਕੌਲ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਬਸਪਾ ਦੇ ਕੌਮੀ ਜਨਰਲ ਸਕੱਤਰ ਧਰਮਵੀਰ ਅਸ਼ੋਕ ਅਤੇ ਸਾਬਕਾ ਕੌਮੀ ਉਪ ਪ੍ਰਧਾਨ ਜੈ ਪ੍ਰਕਾਸ਼ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਭੰਤੇ ਸਾਹਿਬਾਨ ਤੋਂ ਇਲਾਵਾ ਐਨ.ਆਰ.ਆਈ. ਮਦਨ ਲਾਲ ਸਰੋਆ ਯੂ.ਕੇ. ਗੁਰਦਿਆਲ ਬੋਧ ਯੂ.ਕੇ. ਅਤੇ ਬਲਵਿੰਦਰ ਰਤਨ ਸਿਡਨੀ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜਿੱਥੇ ਸਾਹਿਬ ਕਾਂਸ਼ੀ ਰਾਮ ਅਤੇ ਵਿਸ਼ਵ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਤਸਵੀਰਾਂ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ ਗਈਆਂ ਉੱਥੇ ਹੀ ਸਵ. ਕਾਂਸ਼ੀ ਰਾਮ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਵੀ ਕੱਟਿਆ ਗਿਆ। ਹਾਜਰੀਨ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸੰਜੀਵ ਭੌਰਾ, ਐਡਵੋਕੇਟ ਵਿਜੇ ਬੱਧਣ, ਵਿਸ਼ਾਲ ਖਹਿਰਾ, ਪੀ.ਡੀ. ਸ਼ਾਂਤ, ਲਲਿਤ ਕੁਮਾਰ ਅੰਬੇਡਕਰ ਆਦਿ ਨੇ ਆਪਣੇ ਵਢਮੁੱਲੇ ਵਿਚਾਰਾਂ ਰਾਹੀਂ ਸਾਹਿਬ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੁੱਖ ਮਹਿਮਾਨ ਧਰਮਵੀਰ ਅਸ਼ੋਕ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਜਿੱਥੇ ਸਮਾਜ ਦੇ ਦੱਬੇ ਕੁਚਲੇ ਅਤੇ ਪਿਛੜੇ ਸਮਾਜ ਨੂੰ ਸੰਵਿਧਾਨ ਵਿਚ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਸੀ ਉੱਥੇ ਹੀ ਸਾਹਿਬ ਕਾਂਸ਼ੀ ਰਾਮ ਨੇ ਬਸਪਾ, ਬਾਮਸੇਫ ਅਤੇ ਡੀ.ਐਸ. ਫੋਰ ਦਾ ਗਠਨ ਕਰਕੇ ਦਲਿਤ ਸਮਾਜ ਦੇ ਆਤਮ ਸਨਮਾਨ ਨੂੰ ਜਗਾਉਣ ਦਾ ਕੰਮ ਕੀਤਾ। ਉਹਨਾਂ ਵਲੋਂ ਐਸ.ਸੀ. ਸਮਾਜ ਦੀ ਭਲਾਈ ਲਈ ਕੀਤੇ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਬੱਚਿਆਂ ਨੇ ਕੋਰੀਉਗ੍ਰਾਫੀ ਅਤੇ ਮਿਸ਼ਨਰੀ ਗਾਇਕਾਂ ਮਲਕੀਤ ਬਬੇਲੀ, ਅਮਰਜੀਤ ਕੌਲ, ਰਾਣਾ ਦਲਵਾਨ ਨੇ ਕਵਿਤਾ ਤੇ ਜੋਸ਼ੀਲੇ ਗੀਤਾਂ ਰਾਹੀਂ ਸਾਹਿਬ ਕਾਂਸ਼ੀ ਰਾਮ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਯਾਦ ਕੀਤਾ। ਡਾ. ਅੰਬੇਡਕਰ ਸਪੋਰਟਸ ਕੱਲਬ ਹਦੀਆਬਾਦ ਦੀ ਟੀਮ ਨੂੰ ਖਾਸ ਤੌਰ ਤੇ ਸਨਮਾਨਤ ਕੀਤਾ ਗਿਆ। ਅਖੀਰ ਵਿਚ ਮੰਚ ਦਾ ਸੰਚਾਲਨ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਰਮੇਸ਼ ਕੌਲ ਨੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਿਹਾਰੀ ਲਾਲ ਮਾਹੀ, ਸਤਪਾਲ ਮੈਨੇਜਰ, ਦੇਵਰਾਜ ਸੁਮਨ, ਜੋਗਿੰਦਰ ਪਾਲ ਝੱਲੀ ਪ੍ਰਧਾਨ, ਲੈਂਬਰ ਰਾਮ ਪ੍ਰਧਾਨ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ, ਅਜੇ ਮੂਲ ਨਿਵਾਸੀ, ਨਿਤਿਨ ਕੁਮਾਰ ਬਾਮਸੇਫ, ਬਿੰਦਰ, ਪ੍ਰੀਆ, ਸੋਨੀਆ, ਸ਼ਰਦਾ ਰਾਮ, ਚਰਨਜੀਤ ਚੰਨੀ, ਰਾਧੇ ਸ਼ਿਆਮ ਆਦਿ ਹਾਜਰ ਸਨ।

Related Articles

Leave a Comment