Home » ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਦੀ ਨਿਕਲੀ ਫੂਕ : ਲੰਬੜਦਾਰ ਰਣਜੀਤ ਰਾਣਾ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਦੀ ਨਿਕਲੀ ਫੂਕ : ਲੰਬੜਦਾਰ ਰਣਜੀਤ ਰਾਣਾ

by Rakha Prabh
45 views
ਹੁਸ਼ਿਆਰਪੁਰ 10  ਮਾਰਚ ( ਤਰਸੇਮ ਦੀਵਾਨਾ )
ਸਹਿਰ ਹੁਸ਼ਿਆਰਪੁਰ ਦੇ ਸਥਿਤ ਮੁਹੱਲਾ ਭੀਮ ਨਗਰ ਦੇ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਹੀਰਾ ਦੇ ਲੰਬੜਦਾਰ ਰਣਜੀਤ ਸਿੰਘ ਰਾਣਾ ਇੱਕ ਸੰਖੇਪ ਜਿਹੀ ਮੁਲਾਕਾਤ ਦੋਰਾਨ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ  ਦਾ ਰਾਜ ਭਾਗ ਸੰਭਾਲਣ ਤੋ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਆਦੇ ਅਤੇ ਕਈ ਤਰ੍ਹਾਂ ਗਰੰਟੀਆਂ ਵੀ ਦਿੱਤੀਆਂ ਸਨ ! ਇੱਥੋਂ ਤੱਕ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਕੇ ਉਨ੍ਹਾਂ ਦੀਆਂ ਵੋਟਾਂ ਹਥਿਆ ਕੇ ਪੰਜਾਬ ਦੀ ਸੱਤਾ ਤੇ  ਕਾਬਿਜ ਹੋ ਗਏ ਸਨ।  ਹੁਣ ਪੰਜਾਬ ਵਿੱਚ ਭਗਵੰਤਮਾਨ ਦੀ ਸਰਕਾਰ ਬਣੀ ਨੂੰ ਲੱਗਭੱਗ ਦੋ ਸਾਲ ਦਾ ਸਮਾਂ ਹੋ ਗਿਆ ਹੈ ! ਪਰ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆ  ਜਿਵੇਂ ਘਰ ਘਰ ਰੋਜਗਾਰ, ਨਸ਼ਾ ਮੁਕਤ ਪੰਜਾਬ ਬਣਾਉਣਾ, ਬੁਢਾਪਾ ਪੈਨਸ਼ਨ ਅਤੇ ਔਰਤਾ ਦੇ ਬੈਂਕ ਖਾਤਿਆਂ ਵਿੱਚ ਇੱਕ ਇੱਕ ਹਜ਼ਾਰ  ਰੁਪਏ ਪਾਏ ਜਾਣਾ ਦੀ ਹਵਾ ਨਿੱਕਲ ਗਈ ਹੈ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲੱਗਭਗ ਦੋ ਸਾਲ ਹੋ ਗਏ ਹਨ ਪ੍ਰੰਤੂ  ਇਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਵਿੱਚੋਂ ਇੱਕ ਵੀ ਗਰੰਟੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਆਮ ਆਦਮੀ ਪਾਰਟੀ ਦੀਆਂ ਦਿੱਤੀਆਂ ਗਰੰਟੀਆਂ ਸਾਰੀਆਂ ਠੁੱਸ ਹੋ ਰਹੀਆਂ ਹਨ!
ਉਹਨਾ ਕਿਹਾ ਕਿ ਪੰਜਾਬ ਦਾ ਮਹੋਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ! ਕਨੂੰਨ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਹੈ! ਪੰਜਾਬ ਦਾ ਹਰ ਵਰਗ ਸਰਕਾਰ ਖਿਲਾਫ ਸੜਕਾਂ ਤੋੇ ਆਉਣ ਲਈ ਮਜਬੂਰ ਹੋ ਚੁੱਕਾ ਹੈ! ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ! ਉਹਨਾ ਕਿਹਾ  ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਦਿਨਾ ਵਿੱਚ ਇਸ ਦਾ ਖਮਿਆਜਾ ਭੁਗਤਣਾ ਪਵੇਗਾ  !

Related Articles

Leave a Comment