ਹੁਸ਼ਿਆਰਪੁਰ 4 ਜੁਲਾਈ (ਤਰਸੇਮ ਦੀਵਾਨਾ ) ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਅੱਜ ਦਫਤਰ ਸਿਵਲ ਸਰਜਨ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫਸਰ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹੇ ਅੰਦਰ ਚੱਲ ਰਹੇ ਸਾਰੇ ਸਿਹਤ ਪ੍ਰੋਗਰਾਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸਿਵਲ ਸਰਜਨ ਨੇ ਮੀਟਿੰਗ ਵਿਚ ਸਾਰੇ ਸਿਹਤ ਪ੍ਰੋਗਰਾਮਾਂ ਸੰਬਧੀ ਗੱਲਬਾਤ ਕਰਦਿਆਂ ਕਿਹਾ ਅਨੀਮੀਆ ਮੁਕਤ ਭਾਰਤ ਦੇ ਤਹਿਤ ਉਸ ਦੀ ਰਿਪੋਰਟਿੰਗ ਸਟ੍ਰੀਮ ਲਾਈਨ ਕੀਤਾ ਜਾਵੇ ।ਪੀ, ਐਸ ਅਤੇ ਐਲ ਫਾਰਮ ਭਰ ਕੇ ਭੇਜਣੇ ਯਕੀਨੀ ਬਣਾਏ ਜਾਣ। ਨਿਸ਼ਚੇ ਆਰਸੀ ਐਚ ਅਨਮੋਲ ਅਤੇ ਏ ਸੰਜੀਵਨੀ ਦੀਆਂ ਐਂਟਰੀਜ਼ ਆਭਾ ਪੋਰਟਲ ਤੇ ਅਪਲੋਡ ਕੀਤੀ ਜਾਵੇ ।ਸਾਰੀਆਂ ਸਿਹਤ ਸੰਸਥਾਵਾਂ ਵਿਚਲੇ ਐਕਿਊਪਮੈਂਟ ਦੀ ਹਰ ਦਿਨ ਜਾਂਚ ਕਰਕੇ ਉਹਨਾਂ ਨੂੰ ਹਰ ਵਕਤ ਚਾਲੂ ਹਾਲਤ ਵਿਚ ਰੱਖਿਆ ਜਾਵੇ ।ਹਾਈ ਰਿਸਕ ਗਰਭਵਤੀਆਂ ਦੀ ਖਾਸ ਦੇਖਭਾਲ ਯਕੀਨੀ ਬਣਾਈ ਜਾਵੇ। ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ, ਚੈਕ ਅਪ ਅਤੇ ਸੰਪੂਰਨ ਟੀਕਾਕਰਨ ਸੰਬੰਧੀ ਗੱਲ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਗਰਭਵਤੀ ਔਰਤਾਂ ਦੇ ਪਹਿਲੇ ਅਤੇ ਚੌਥੇ ਚੈੱਕ ਅਪ ਵੱਲ ਖਾਸ ਧਿਆਨ ਦਿੱਤਾ ਜਾਵੇ। ਉਹਨਾਂ ਨੇ ਹੋਮ ਡਿਲਿਵਰੀ ਬਾਰੇ ਖਾਸ ਹਦਾਇਤ ਕਰਦਿਆਂ ਕਿਹਾ ਕਿ ਜ਼ੀਰੋ ਹੋਮ ਡਿਲੀਵਰੀ ਟਾਰਗੇਟ ਫਾਲੋ ਕੀਤਾ ਜਾਵੇ। ਸੈਕਸ ਰੇਸ਼ੋ ਬਾਰੇ ਗੱਲ ਕਰਦਿਆਂ ਜਿਹੜੇ ਬਲਾਕਾਂ ਦੀ ਰੇਸ਼ੋ ਵਿਚ ਸੁਧਾਰ ਹੋਇਆ ਹੈ ਨੂੰ ਵਧਾਈ ਦਿੱਤੀ ਤੇ ਬਾਕੀ ਬਲਾਕਾਂ ਨੂੰ ਇਸ ਤੇ ਫੋਕਸ ਕਰਨ ਲਈ ਕਿਹਾ । ਉਹਨਾਂ ਨੇ ਜਿਲ੍ਹੇ ਦੇ ਸਾਰੇ ਬਲਾਕਾਂ ਦੇ ਐਸ.ਐਮ.ਓਜ਼ ਨੂੰ ਓ ਪੀ ਡੀ ਵਿਚ ਮਾਈਕਿੰਗ ਸਿਸਟਮ ਲਗਾਉਣ ਲਈ ਕਿਹਾ ਤਾਂ ਜੋ ਮਰੀਜ਼ ਨੂੰ ਸਾਰੀ ਅਪਡੇਟ ਮਿਲ ਸਕੇ । ਟੈਲੀ ਮੈਡੀਸਨ ਦੇ ਕੇਸ ਵਧਾਏ ਜਾਣ ।ਉਹਨਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਦੇ ਮੁਖੀ ਆਪਣੀ ਸਿਹਤ ਸੰਸਥਾ ਦਾ ਸਵੇਰੇ ਅਤੇ ਦੁਪਹਿਰ ਰਾਊਂਡ ਜਰੂਰ ਕਰਨ । ਹਸਪਤਾਲ ਦੇ ਅੰਦਰ ਦੇ ਨਾਲ ਨਾਲ ਬਾਹਰੋਂ ਵੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਸੰਸਥਾ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ ।ਮੀਟਿੰਗ ਦੇ ਅੰਤ ਵਿਚ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਨੇ ਕਿਹਾ ਕਿ ਪਰਫਾਰਮੈਂਸ ਦੇ ਹਿਸਾਬ ਨਾਲ ਜਿਹੜੇ ਪੈਰਾਮੀਟਰ ਘੱਟ ਹਨ ਉਹਨਾਂ ਉਪਰ ਫੋਕਸ ਕੀਤਾ ਜਾਵੇ ਤਾਂ ਜੋ ਬਾਅਦ ਵਿਚ ਕਿਸੇ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ । ਉਹਨਾਂ ਸਾਰੇ ਅਫਸਰ ਸਾਹਿਬਾਨ ਨੂੰ ਇਕ ਟੀਮ ਵਾਂਗ ਕੰਮ ਕਰਦੇ ਹੋਏ ਜ਼ਿਲ੍ਹੇ ਵਿਚ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਵੱਧਤਾ ਨੂੰ ਦੁਹਰਾਇਆ।