ਕੋਲੇ ਦੀ ਖਾਨ ’ਚ ਹੋਏ ਧਮਾਕੇ ਕਾਰਨ 25 ਵਿਅਕਤੀਆਂ ਦੀ ਮੌਤ, ਕਈ ਫਸੇ
ਅੰਕਾਰਾ, 15 ਅਕਤੂਬਰ : ਉੱਤਰੀ ਤੁਰਕੀ ’ਚ ਇਕ ਕੋਲੇ ਦੀ ਖਾਨ ’ਚ ਹੋਏ ਧਮਾਕੇ ’ਚ ਘੱਟੋ-ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਬਚਾਅ ਕਰਮੀਆਂ ਨੇ ਉੱਥੇ ਫਸੇ ਹੋਰਨਾਂ ਨੂੰ ਬਚਾਉਣ ਲਈ ਰਾਤ ਭਰ ਕੋਸ਼ਿਸ਼ਾਂ ਕੀਤੀਆਂ।
ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਸ਼ੁੱਕਰਵਾਰ ਸ਼ਾਮ 6.45 ਵਜੇ ਕਾਲੇ ਸਾਗਰ ਤੱਟੀ ਸੂਬੇ ਬਾਰਟਿਨ ਦੇ ਅਮਾਸਰਾ ਕਸਬੇ ’ਚ ਸਰਕਾਰੀ-ਸੰਚਾਲਿਤ ਟੀਟੀਕੇ ਅਮਾਸਰਾ ਮਯੁਸਸੇਸੇ ਮੁਦੁਰਲੁਗੂ ਖਾਨ ’ਚ ਹੋਇਆ। ਊਰਜਾ ਮੰਤਰੀ ਫਾਤੇਹ ਡੋਨਮੇਜ਼ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਧਮਾਕਾ ਕੋਲੇ ਦੀਆਂ ਖਾਣਾਂ ’ਚ ਮੌਜੂਦ ਜਲਣਸ਼ੀਲ ਗੈਸਾਂ ਕਾਰਨ ਹੋਇਆ।