ਪੰਜਾਬ ਵਣ, ਵਣ ਕਾਰਪੋਰੇਸਨ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡਰਾਈਵਰਾਂ ਦੀ ਮੀਟਿੰਗ ਲੁਧਿਆਣਾ ਵਿਖੇ ਕੱਲ
–ਮੀਟਿੰਗ ’ਚ ਸ਼ਾਮਲ ਹੋਣ ਲਈ ਆਗੂਆਂ ਨੇ ਦਿੱਤਾ ਖੁਲਾ ਸੱਦਾ
ਫਿਰੋਜਪੁਰ, 15 ਅਕਤੂਬਰ : ਪੰਜਾਬ ਵਣ, ਵਣ ਕਾਰਪੋਰੇਸਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਅਹਿਮ ਮੀਟਿੰਗ ਲੁਧਿਆਣਾ ਵਿਖੇ 16 ਅਕਤੂਬਰ 2022 ਐਤਵਾਰ ਨੂੰ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਵਿਭਾਗ ਮੁਲਾਜਮ ਸੰਗਠਨਮ ਦੇ ਆਗੂ ਮਹਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ’ਚ ਮੁਲਾਜਮਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਸੁਝਾਅ ਅਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਕਾਰਨਾ ਕਰਕੇ ਵਿਭਾਗ ਦੇ ਕੁੱਝ ਡਰਾਇਵਰ ਸਾਥੀ ਜੱਥੇਬੰਦੀ ਨਾਲ ਨਹੀ ਜੁੜ ਸਕੇ ਇਸ ਲਈ ਉਨ੍ਹਾਂ ਸਾਥਿਆਂ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ।
ਉਨ੍ਹਾਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਵਣ ਕਾਰਪੋਰੇਸਨ ਦੇ ਮੁਲਾਜਮਾਂ ਤੋਂ ਇਲਾਵਾਂ ਹੋਰ ਵਿਭਾਗਾਂ ’ਚ ਕੰਮ ਕਰਦੇ ਡਰਾਈਵਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਮੁਲਾਜਮਾ ਨੂੰ ਸਮੇਂ ਸਿਰ ਪਹੁੰਚਣਾ ਦੀ ਅਪੀਲ ਵੀ ਕੀਤੀ।