Home » ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਵਫਦ ਨੇ ਏ.ਜੀ. ਪੰਜਾਬ ਦੇ ਰੂਹਬਰੁਹ ਹੋਕੇ ਦੱਸੀਆਂ ਪੈਨਸ਼ਨਰਾਂ ਦੀਆਂ ਮੰਗਾਂ

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਵਫਦ ਨੇ ਏ.ਜੀ. ਪੰਜਾਬ ਦੇ ਰੂਹਬਰੁਹ ਹੋਕੇ ਦੱਸੀਆਂ ਪੈਨਸ਼ਨਰਾਂ ਦੀਆਂ ਮੰਗਾਂ

by Rakha Prabh
89 views

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਦੇ ਵਫਦ ਨੇ ਏ.ਜੀ. ਪੰਜਾਬ ਦੇ ਰੂਹਬਰੁਹ ਹੋਕੇ ਦੱਸੀਆਂ ਪੈਨਸ਼ਨਰਾਂ ਦੀਆਂ ਮੰਗਾਂ
ਫਿਰੋਜ਼ਪੁਰ, 15 ਅਕਤੂਬਰ ( ਰਾਖਾ ਪ੍ਰਭ ਬਿਉਰੋ ) : ਪੰਜਾਬ ਦੇ ਮੁਲਜ਼ਮ ਅਤੇ ਪੈਨਸ਼ਨਰ ਆਗੂਆਂ ਦਾ ਸਾਂਝਾ ਵਫਦ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਮੁੱਖ ਸਲਾਹਕਾਰ ਵੇਦ ਪ੍ਰਕਾਸ਼ ਸ਼ਰਮਾ ਦੀ ਅਗਵਾਈ ਹੇਠ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਸਬੰਧੀ ਅਕਾਊਂਟੈਂਟ ਜਨਰਰਲ (ਏ.ਜੀ.) ਪੰਜਾਬ ਦੇ ਦਫਤਰ ਸੈਕਟਰ 17 ਵਿਖੇ ਮਿਲਣ ਲਈ ਪਹੁੰਚਿਆ।

ਇਸ ਮੌਕੇ ਏਜੀ ਦਫਤਰ ਵੱਲੋਂ ਲੇਖਾਕਾਰ ਰਵਿੰਦਰ ਸਿੰਘ ਲਾਂਬਾ ਨਾਲ ਵਫਦ ਦੀ ਮੀਟਿੰਗ ਕਰਵਾਈ ਗਈ ਅਤੇ ਵਫਦ ਨਾਲ ਪੈਨਸਨਰਾਂ ਨੂੰ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਸਦਭਾਵਨਾ ਭਰੇ ਮਹੌਲ ’ਚ ਹੋਈ ਇਸ ਮੀਟਿੰਗ ’ਚ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਕੇਸਾਂ ਸਬੰਧੀ ਅਤੇ ਵੱਡੀ ਗਿਣਤੀ ’ਚ ਕੇਸਾਂ ਦਾ ਨਿਪਟਾਰਾ ਕਰਨ ਸਬੰਧੀ ਗੱਲਬਾਤ ਹੋਈ। ਜਿਥੇ ਵਫਦ ਨੂੰ ਲੇਖਾ ਅਫਸਰ ਨੇ ਦੱਸਿਆ ਕਿ ਹੁਣ ਤੱਕ ਆਏ ਹੋਏ ਕੇਸ ਲਗਭਗ ਡਾਇਰੀ ਹੋ ਚੁੱਕੇ ਹਨ ਅਤੇ ਮਈ 2022 ਤੱਕ ਡਾਇਰੀ ਹੋਏ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਜੂਨ ਤੋਂ ਡਾਇਰੀ ਹੋਏ ਕੇਸਾਂ ਸਬੰਧੀ ਕੰਮ ਲਗਾਤਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦਫਤਰੀ ਸਟਾਫ ਦੀ ਘਾਟ ਦੇ ਚੱਲਦਿਆਂ ਹੁਣ ਕਾਫੀ ਤੇਜ਼ੀ ਲਿਆਂਦੀ ਗਈ ਹੈ ਅਤੇ ਕਿਸੇ ਵੀ ਪੈਨਸ਼ਨਰ ਕਰਮਚਾਰੀ ਨੂੰ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਰਵਿੰਦਰ ਸਿੰਘ ਲਾਂਬਾ ਨੇ ਦੱਸਿਆ ਕਿ ਪੈਨਸ਼ਨ ਜਾਰੀ ਕਰਨ ਅਤੇ ਪੈਨਸ਼ਨ ਦਹੁਰਾਈ ਦੇ ਲਗਭਗ 25-30 ਹਜ਼ਾਰ ਦੇ ਕਰੀਬ ਕੇਸ ਅਜੇ ਬਕਾਇਆ ਪਏ ਹਨ ਅਤੇ ਇੰਨੇ ਹੀ ਪਿਛਲੇ ਸਮੇਂ ਦੌਰਾਨ ਕੇਸ ਨਿਪਟਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇੱਥੇ ਕੰਮ ਤਰਤੀਬ-ਵਾਰ ਹੀ ਹੁੰਦੇ ਹਨ। ਇਸ ਉਪਰੰਤ ਪ.ਸ.ਸ.ਸਫ. ਵੱਲੋਂ ਮੀਟਿੰਗ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪੈਨਸ਼ਨਰਜ਼ ਦੇ ਲਮਕ-ਅਵਸਥਾ ’ਚ ਪਏ ਹਨ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ।

ਇਸ ਮੌਕੇ ਵਫਦ ’ਚ ਮਨਜੀਤ ਸਿੰਘ ਸੈਣੀ, ਸ਼ਿਵ ਕੁਮਾਰ ਸ਼ਰਮਾ, ਇੰਦਰਜੀਤ ਵਿਰਦੀ, ਰਾਮ ਕਿ੍ਰਸ਼ਨ ਧੁਨਕੀਆ, ਕੁਲਦੀਪ ਦੌੜਕਾ, ਸੁਖਦੇਵ ਜਾਜਾ, ਰਕੇਸ਼ ਕੁਮਾਰ, ਹਰਨੇਕ ਸਿੰਘ ਮਾਵੀ ਆਦਿ ਆਗੂ ਹਾਜਰ ਸਨ।

Related Articles

Leave a Comment