Home » ਭਾਰਤ ਨੇ ਸ੍ਰੀਲੰਕਾ ਨੂੰ ਹਰਾਕੇ 7ਵੀਂ ਵਾਰ ਜਿੱਤਿਆ ਮਹਿਲਾ ਏਸੀਆ ਕੱਪ

ਭਾਰਤ ਨੇ ਸ੍ਰੀਲੰਕਾ ਨੂੰ ਹਰਾਕੇ 7ਵੀਂ ਵਾਰ ਜਿੱਤਿਆ ਮਹਿਲਾ ਏਸੀਆ ਕੱਪ

by Rakha Prabh
141 views

ਭਾਰਤ ਨੇ ਸ੍ਰੀਲੰਕਾ ਨੂੰ ਹਰਾਕੇ 7ਵੀਂ ਵਾਰ ਜਿੱਤਿਆ ਮਹਿਲਾ ਏਸੀਆ ਕੱਪ
ਨਵੀਂ ਦਿੱਲੀ, 15 ਅਕਤੂਬਰ : ਮਹਿਲਾ ਏਸੀਆ ਕੱਪ-2022 ਦੇ ਫਾਈਨਲ ਮੈਚ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸਾਹਮਣਾ ਸ੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਨਾਲ ਹੋਇਆ। ਇਸ ਮੈਚ ’ਚ ਸ੍ਰੀਲੰਕਾ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਖੇਡਦਿਆਂ ਸ੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜੀ ਦੇ ਸਾਹਮਣੇ ਪੂਰੀ ਤਰ੍ਹਾਂ ਢਹਿ ਗਈ ਅਤੇ 20 ਓਵਰਾਂ ’ਚ 9 ਵਿਕਟਾਂ ’ਤੇ 65 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੂੰ ਜਿੱਤ ਲਈ 66 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ ਜਿੱਤ ਦਾ ਟੀਚਾ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਇਹ ਮੈਚ ਜਿੱਤ ਕੇ ਏਸੀਆ ਕੱਪ-2022 ਦਾ ਖਿਤਾਬ ਆਪਣੇ ਨਾਮ ਕਰ ਲਿਆ।

ਭਾਰਤੀ ਮਹਿਲਾ ਟੀਮ ਨੇ ਰਿਕਾਰਡ 7ਵੀਂ ਵਾਰ ਏਸੀਆ ਕੱਪ ਦਾ ਖਿਤਾਬ ਜਿੱਤਿਆ ਹੈ। ਭਾਰਤ ਨੇ 2022 ਤੋਂ ਪਹਿਲਾਂ 2004, 2005-06, 2006, 2008, 2012 ਅਤੇ 2016 ’ਚ ਏਸੀਆ ਕੱਪ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਸਾਲ 2018 ਯਾਨੀ ਪਿਛਲੇ ਸੀਜਨ ’ਚ ਭਾਰਤੀ ਟੀਮ ਫਾਈਨਲ ’ਚ ਪਹੁੰਚੀ ਸੀ ਪਰ ਬੰਗਲਾਦੇਸ਼ ਨੇ ਉਸ ਨੂੰ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ। ਯਾਨੀ ਕਿ ਲਗਾਤਾਰ 6 ਵਾਰ ਖਿਤਾਬ ਜਿੱਤਣ ਤੋਂ ਬਾਅਦ ਭਾਰਤ ਦਾ ਸਿਲਸਿਲਾ ਟੁੱਟ ਗਿਆ ਪਰ ਹਰਮਨਪ੍ਰੀਤ ਦੀ ਕਪਤਾਨੀ ’ਚ ਭਾਰਤ ਨੇ ਪਿਛਲੀ ਸਫਲਤਾ ਨੂੰ ਦੁਹਰਾਇਆ।

ਭਾਰਤੀ ਸਲਾਮੀ ਬੱਲੇਬਾਜ ਸੇਫਾਲੀ ਵਰਮਾ ਨੇ 5 ਦੌੜਾਂ ’ਤੇ ਆਪਣਾ ਵਿਕਟ ਗੁਆ ਦਿੱਤਾ ਅਤੇ ਇਹ ਭਾਰਤ ਦਾ ਪਹਿਲਾ ਵਿਕਟ ਸੀ, ਜਦਕਿ ਜੇਮਿਮਾ ਰੋਡਰਿਗਜ ਨੇ 2 ਦੌੜਾਂ ’ਤੇ ਆਪਣਾ ਵਿਕਟ ਗੁਆ ਦਿੱਤਾ ਅਤੇ ਉਹ ਬੋਲਡ ਹੋ ਗਈ। ਇਸ ਤੋਂ ਬਾਅਦ ਸਮਿ੍ਰਤੀ ਮੰਧਾਨਾ ਦੇ ਤੇਜ ਨਾਬਾਦ ਅਰਧ ਸੈਂਕੜੇ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅਜੇਤੂ 11 ਦੌੜਾਂ ਦੇ ਦਮ ’ਤੇ ਭਾਰਤ ਨੇ ਇਹ ਮੈਚ 8.3 ਓਵਰਾਂ ’ਚ 2 ਵਿਕਟਾਂ ’ਤੇ 71 ਦੌੜਾਂ ’ਤੇ ਜਿੱਤ ਲਿਆ। ਸਮਿ੍ਰਤੀ ਮੰਧਾਨਾ ਨੇ 25 ਗੇਂਦਾਂ ’ਤੇ 3 ਛੱਕਿਆਂ ਅਤੇ 6 ਚੌਕਿਆਂ ਦੀ ਮਦਦ ਨਾਲ ਅਜੇਤੂ 51 ਦੌੜਾਂ ਬਣਾਈਆਂ।

ਟਾਸ ਜਿੱਤ ਕੇ ਬੱਲੇਬਾਜੀ ਕਰਨ ਉਤਰੀ ਸ੍ਰੀਲੰਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ 10 ਦੌੜਾਂ ਦੇ ਅੰਦਰ ਹੀ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ। ਕਪਤਾਨ ਅਥਾਪਾਥੂ ਪਹਿਲੀ ਵਿਕਟ ਦੇ ਤੌਰ ’ਤੇ ਆਊਟ ਹੋਏ। ਉਸ ਨੂੰ 6 ਦੌੜਾਂ ਦੇ ਨਿੱਜੀ ਸਕੋਰ ’ਤੇ ਰੇਣੂਕਾ ਸਿੰਘ ਨੇ ਰਨ ਆਊਟ ਕੀਤਾ। ਹਰਸਿਤਾ ਦੂਜੀ ਵਿਕਟ ਵਜੋਂ 1 ਦੌੜਾਂ ਬਣਾਕੇ ਆਊਟ ਹੋ ਗਈ। ਜਦੋਂ ਟੀਮ ਦਾ ਸਕੋਰ 9 ਦੌੜਾਂ ਸੀ ਤਾਂ ਉਹ ਰੇਣੂਕਾ ਸਿੰਘ ਦੇ ਹੱਥੋਂ ਰਿਚਾ ਘੋਸ ਦੇ ਹੱਥੋਂ ਕੈਚ ਹੋ ਗਈ।

ਇਸੇ ਸਕੋਰ ’ਤੇ ਟੀਮ ਨੂੰ ਦੋ ਹੋਰ ਝਟਕੇ ਲੱਗੇ। ਪਹਿਲਾਂ ਅਨੁਸਕਾ ਸੰਜੀਵਨੀ 2 ਦੌੜਾਂ ਬਣਾਕੇ ਰਨ ਆਊਟ ਹੋਈ ਅਤੇ ਫਿਰ ਪਰੇਰਾ ਬਿਨਾਂ ਖਾਤਾ ਖੋਲ੍ਹੇ ਰੇਣੁਕਾ ਸਿੰਘ ਨੂੰ ਮੰਧਾਨਾ ਦੇ ਹੱਥੋਂ ਕੈਚ ਕਰਵਾ ਗਈ। ਇਸ ਤੋਂ ਪਹਿਲਾਂ ਰੇਣੁਕਾ ਸਿੰਘ ਠਾਕੁਰ ਨੇ 16 ਦੌੜਾਂ ਦੇ ਸਕੋਰ ’ਤੇ ਸ੍ਰੀਲੰਕਾ ਨੂੰ ਇਕ ਹੋਰ ਝਟਕਾ ਦਿੱਤਾ। ਉਸ ਨੇ ਕਵੀਸਾ ਦਿਲਹਾਰੀ ਨੂੰ 1 ਦੌੜਾਂ ਦੇ ਨਿੱਜੀ ਸਕੋਰ ’ਤੇ ਬੋਲਡ ਕੀਤਾ।

ਛੇਵੀਂ ਵਿਕਟ ਲਈ ਨੀਲਕਸੀ ਡੀ ਸਿਲਵਾ ਨੂੰ 6 ਦੌੜਾਂ ਦੇ ਨਿੱਜੀ ਸਕੋਰ ’ਤੇ ਰਾਜੇਸਵਰੀ ਗਾਇਕਵਾੜ ਨੇ ਬੋਲਡ ਕੀਤਾ, ਜਦਕਿ ਮਲਸਾ ਸੇਹਾਨੀ 7ਵੀਂ ਵਿਕਟ ਦੇ ਰੂਪ ’ਚ ਆਊਟ ਹੋਈ। ਉਸ ਨੂੰ ਸਨੇਹ ਰਾਣਾ ਨੇ ਆਪਣੀ ਹੀ ਗੇਂਦ ’ਤੇ ਆਊਟ ਕੀਤਾ। ਭਾਰਤ ਨੂੰ ਅੱਠਵੀਂ ਸਫਲਤਾ ਗਾਇਕਵਾੜ ਨੇ ਦਿਵਾਈ ਅਤੇ ਉਸ ਨੇ ਓਸਾਦੀ ਰਣਸਿੰਘੇ ਨੂੰ 13 ਦੌੜਾਂ ’ਤੇ ਆਊਟ ਕੀਤਾ ਜਦਕਿ 9ਵੀਂ ਵਿਕਟ ਸੁਗੰਧੀਕਾ ਕੁਮਾਰੀ ਦੇ ਰੂਪ ’ਚ ਮਿਲੀ ਅਤੇ ਉਹ 6 ਦੌੜਾਂ ਬਣਾ ਕੇ ਆਊਟ ਹੋ ਗਈ। ਇਨੋਕਾ ਰਣਵੀਰਾ ਨੇ 18 ਦੌੜਾਂ ਬਣਾਈਆਂ ਜਦਕਿ ਅਚਿਨੀ ਕੁਲਸੂਰੀਆ 6 ਦੌੜਾਂ ਬਣਾਕੇ ਅਜੇਤੂ ਰਹੀ। ਭਾਰਤ ਲਈ ’ਚ ਰੇਣੁਕਾ ਸਿੰਘ ਨੇ 3 ਵਿਕਟਾਂ ਲਈਆਂ ਜਦਕਿ ਰਾਜੇਸਵਰੀ ਗਾਇਕਵਾੜ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲਈਆਂ।

Related Articles

Leave a Comment