Home » ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਸੱਚ ਪ੍ਰਗਟ ਕਰਨ ਤੇ ਇਨਸਾਫ ਲਈ ਰਾਸ਼ਟਰਪਤੀ ਦੇ ਨਾਂ ਡੀ ਸੀ ਨੂੰ ਦਿੱਤਾ ਯਾਦ ਪੱਤਰ

ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਸੱਚ ਪ੍ਰਗਟ ਕਰਨ ਤੇ ਇਨਸਾਫ ਲਈ ਰਾਸ਼ਟਰਪਤੀ ਦੇ ਨਾਂ ਡੀ ਸੀ ਨੂੰ ਦਿੱਤਾ ਯਾਦ ਪੱਤਰ

ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੁਫੀਆ ਏਜੰਸੀਆਂ ਦੁਆਰਾ ਸਿੱਖ ਆਗੂਆਂ ਦਾ ਕਤਲ ਕਰਵਾਉਣਾ ਮੰਦਭਾਗਾ :- ਖੁਣ ਖੁਣ

by Rakha Prabh
17 views

ਹੁਸ਼ਿਆਰਪੁਰ,28 ਸਤੰਬਰ ( ਤਰਸੇਮ ਦੀਵਾਨਾ ) ਦੁਨੀਆ ਭਰ ਵਿੱਚ ਇਸ ਸਮੇਂ ਸਭ ਤੋ ਵੱਡਾ ਗੰਭੀਰ ਮੁੱਦਾ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਕੈਨੇਡਾ ਤੇ ਇੰਡੀਆ ਵਿਚਕਾਰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਸਲਾ ਦਾ ਸੱਚ ਪਰਗਟ ਕਰਨ ਅਤੇ ਇਨਸਾਫ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇੱਕ ਯਾਦ ਪੱਤਰ ਜ਼ਿਲ੍ਹਾ  ਪ੍ਰਧਾਨ ਗੁਰਦੀਪ ਸਿੰਘ ਖੁਣ ਖੁਣ ਦੀ ਅਗਵਾਈ ਹੇਠ ਪ੍ਰੈਜੀਡੈਂਟ ਇੰਡੀਆ ਲਈ ਡਿਪਟੀ ਕਮਿਸਨਰ ਸ਼੍ਰੀਮਤੀ ਕੋਮਲ ਮਿੱਤਲ ਨੂੰ ਦਿੱਤਾ ਗਿਆ ਇਸ ਸਮੇਂ ਖੁਣ ਖੁਣ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 2024 ਦੀਆਂ ਚੋਣਾਂ ਜਿੱਤਣ ਲਈ ਘੱਟ ਗਿਣਤੀ ਸਿੱਖ ਕੌਮ ਦੇ ਨੌਜਵਾਨ ਆਗੂਆਂ ਦਾ ਵਿਦੇਸ਼ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਬਹੁਤ ਸਾਜਸ਼ੀ ਢੰਗ ਨਾਲ ਖੁਫੀਆ ਏਜੰਸੀਆਂ ਦੁਆਰਾ ਕਤਲ ਕਰਵਾਇਆ ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਲਫਜ਼ਾਂ ਵਿੱਚ ਨਿਖੇਦੀ ਕਰਦਾ ਹੈ ਅਤੇ ਇਹਨਾਂ ਸਿੱਖ ਆਗੂਆਂ ਦੇ ਕਤਲਾਂ ਦੀ ਜਾਂਚ ਕਰਵਾ ਕੇ ਇਨਸਾਫ ਦੀ ਮੰਗ ਕਰਦਾ ਹੈ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ  ਜਰਨਲ ਸਕੱਤਰ ਨੇ ਕਿਹਾ ਬੀਤੇ ਸਮੇਂ ਵਿੱਚ ਇੰਡੀਆ ਅਤੇ ਪੰਜਾਬ ਦੀ ਧਰਤੀ ਉੱਤੇ ਜੋ ਹਕੂਮਤਾਂ ਨੇ ਸਟੇਟਲੈਸ ਸਿੱਖ ਕੌਮ ਨਾਲ ਜਬਰ ਜੁਲਮ ਕੀਤੇ ਹਨ ਉਸ ਦਾ ਇਨਸਾਫ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਅਜਿਹੇ ਸਭ ਸਿੱਖ ਕੌਮ ਨੂੰ ਪੀੜਾ ਦੇਣ ਵਾਲੇ ਹਕੂਮਤੀ ਜ਼ੁਲਮਾਂ ਦੀ ਨਿਰਪੱਖਤਾ ਨਾਲ ਜਾਂਚ ਕਰਾ ਕੇ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਸਜਾਵਾਂ ਦਵਾਉਣ ਦਾ ਪਹਿਲ ਦੇ ਅਧਾਰ ਤੇ ਪ੍ਰਬੰਧ ਕੀਤਾ ਜਾਵੇ ਅਤੇ ਸਿੱਖ ਕੌਮ ਦੇ ਹੱਕਾਂ ਨੂੰ ਬਹਾਲ ਕੀਤਾ ਜਾਵੇ। ਇਸ ਸਮੇਂ ਮਾਸਟਰ ਕੁਲਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਨੋਵਲਜੀਤ ਸਿੰਘ ਬੁੱਲੋਵਾਲ ਆਵਾਜੇ-ਏ- ਕੌਮ, ਮੌਲਵੀ ਖਲੀਲ ਅਹਿਮਦ, ਸਤਵੰਤ ਸਿੰਘ ਮੁਰਾਦਪੁਰ, ਜਸਵੰਤ ਸਿੰਘ ਫੌਜੀ ਟਾਂਡਾ, ਰਣਜੀਤ ਸਿੰਘ ਝਾਵਾਂ, ਕਰਨੈਲ ਸਿੰਘ ਲਵਲੀ, ਸੁਖਦੇਵ ਸਿੰਘ ਕਾਹਰੀ, ਬਰਿੰਦਰ ਸਿੰਘ ਬਿੰਦੂ, ਇੰਦਰਜੀਤ ਸਿੰਘ ਕੰਧਾਲੀ, ਕੁਲਵਿੰਦਰ ਸਿੰਘ ਖੁਣ ਖੁਣ ਤੇ ਦਿਲਬਾਗ ਸਿੰਘ ਪਥਰਾਲੀਆਂ ਆਦਿ ਹਾਜ਼ਰ ਸਨ

Related Articles

Leave a Comment