ਇਲਾਕੇ ‘ਚ ਸਮਾਜ ਸੇਵੀ ਕੰਮਾਂ ਵਿਚ ਸਹਿਯੋਗ ਕਰਦਿਆਂ ਜੋਤ ਹਸਪਤਾਲ ਮੱਲੋ ਕੇ ਰੋਡ ਜ਼ੀਰਾ ਦੇ ਪ੍ਰਬੰਧਕਾਂ ਵਲੋਂ ਪਹਿਲਾ ਵਿਸ਼ਾਲ ਖ਼ੂਨ ਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਇਲਾਕੇ ਦੇ ਨੌਜਵਾਨ ਨੇ ਇਸ ਮਹਾਨ ਦਾਨ ਲਈ ਵੱਧ ਚੜ੍ਹ ਕੇ ਸਹਿਯੋਗ ਕੀਤਾ, ਜਿਸ ਦੀ ਬਦੌਲਤ ਲਗਭਗ ਕੈਂਪ ਦੌਰਾਨ ਲਗਭਗ 90 ਯੂਨਿਟ ਖ਼ੂਨ ਦਾਨ ਹੋਇਆ | ਇਸ ਕੈਂਪ ਦੌਰਾਨ ਦੀਪ ਬਲੱਡ ਬੈਂਕ ਸੈਂਟਰ ਫ਼ਰੀਦਕੋਟ ਤੋਂ ਪਹੁੰਚੀ ਡਾ: ਵਿਨੇ ਅਰੋੜਾ ਅਤੇ ਨਵਨੀਤ ਅਰੋੜਾ ਦੀ ਅਗਵਾਈ ਵਾਲੀ ਟੀਮ ਦੇ ਮੈਂਬਰਾਂ ਧਰਮਪਾਲ ਸਿੰਘ, ਹਰਜਿੰਦਰ ਸਿੰਘ ਅਤੇ ਮੈਡਮ ਕਾਜਲ ਵੱਲੋਂ ਖ਼ੂਨ ਇਕੱਤਰ ਕਰਕੇ ਬਲੱਡ ਬੈਂਕ ਲਈ ਜਮ੍ਹਾ ਕੀਤਾ ਗਿਆ | ਇਸ ਦੌਰਾਨ ਖ਼ੂਨ ਦਾਨ ਕਰਨ ਲਈ ਪਹੁੰਚੇ ਲੋਕਾਂ ਨੂੰ ਜੋਤ ਹਸਪਤਾਲ ਦੀ ਸਮੁੱਚੀ ਟੀਮ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਸੰਧੂ ਅਤੇ ਡਾ: ਪਰਮਪ੍ਰੀਤ ਸਿੰਘ ਨੇ ਕਿਹਾ ਕਿ ਖ਼ੂਨ ਦਾਨ ਮਹਾਂ ਦਾਨ ਹੈ, ਕਿਉਂਕਿ ਖ਼ੂਨ ਕਿਤੋਂ ਵੀ ਪੈਦਾ ਨਹੀਂ ਕੀਤਾ ਜਾ ਸਕਦਾ, ਸਗੋਂ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਲੱਗ ਸਕਦਾ ਹੈ, ਜਿਸ ਕਰਕੇ ਸਾਨੂੰ ਖ਼ੂਨ ਦਾਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਲੋੜਵੰਦਾਂ ਦੇ ਕੰਮ ਆ ਸਕੇ ਅਤੇ ਅਸੀਂ ਮਹਾਨ ਦਾਨ ਦੇ ਭਾਗੀਦਾਰ ਬਣੀਏ | ਇਸ ਮੌਕੇ ਚੇਅਰਮੈਨ ਗੁਰਾ ਸਿੰਘ ਸਰਪੰਚ, ਜਸਕਰਨ ਸਿੰਘ ਸੰਧੂ, ਡਾ: ਪਰਮਪ੍ਰੀਤ ਸਿੰਘ, ਡਾ: ਚਰਨਜੀਤ ਕੌਂਸਲ, ਡਾ: ਰਜਨੀ ਠਾਕੁਰ, ਗੁਰਸੇਵਕ ਸਿੰਘ, ਸਟਾਫ਼ ਨਰਸ ਕੁਲਵਿੰਦਰ ਕੌਰ, ਮਨਪ੍ਰੀਤ ਸਿੰਘ, ਰਣਜੀਤ ਸਿੰਘ, ਰੀਤੂ, ਸੁਖਦੀਪ ਕੌਰ, ਹਰਪ੍ਰੀਤ ਕੌਰ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਡਾ: ਵਿਕਰਮਜੀਤ ਸਿੰਘ, ਗਗਨਦੀਪ ਸਿੰਘ ਭੁੱਲਰ, ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ ਆਦਿ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |