Home » ਪਿੰਡ ਬੋਪਾਰਾਏ ਖੁਰਦ ਦੇ ਦਲਿਤ ਭਾਈਚਾਰੇ ਨੂੰ ਕਈ ਮੁਸ਼ਕਲਾਂ ਨੇ ਘੇਰਿਆ

ਪਿੰਡ ਬੋਪਾਰਾਏ ਖੁਰਦ ਦੇ ਦਲਿਤ ਭਾਈਚਾਰੇ ਨੂੰ ਕਈ ਮੁਸ਼ਕਲਾਂ ਨੇ ਘੇਰਿਆ

ਪਿੰਡ ਬੋਪਾਰਾਏ ਖੁਰਦ ਦੇ ਦਲਿਤ ਭਾਈਚਾਰੇ ਨੂੰ ਕਈ ਮੁਸ਼ਕਲਾਂ ਨੇ ਘੇਰਿਆ

by Rakha Prabh
93 views
ਅੰਮ੍ਰਿਤਸਰ 26 ਸਤੰਬਰ ( ਰਣਜੀਤ ਸਿੰਘ ਮਸੌਣ) ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੋਪਾਰਾਏ ਖੁਰਦ ਦੇ ਦਲਿਤ ਭਾਈਚਾਰੇ ਦੇ ਲੋਕ ਕਈ ਮੁਸ਼ਕਲਾਂ ਵਿੱਚ ਘਿਰੇ ਹੋਏ ਹਨ। ਪਿੰਡ ਵਾਸੀ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਬਾਬਾ ਸੁਖਦੇਵ ਸਿੰਘ, ਬੱਗਾ ਸਿੰਘ, ਅਮਰੀਕ ਸਿੰਘ, ਸਾਬਕਾ ਸਰਪੰਚ ਜੋਗਿੰਦਰ ਕੌਰ, ਰਵਿੰਦਰ ਸਿੰਘ ਰਵੀ, ਗੁਰਨਾਮ ਸਿੰਘ, ਸ਼ਿੰਦਰ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ, ਬਹੁਜਨ ਸਮਾਜ ਪਾਰਟੀ ( ਦਿਹਾਤੀ ) ਦੇ ਪ੍ਰਧਾਨ ਡਾ.ਬਲਦੇਵ ਸਿੰਘ ਬੋਪਾਰਾਏ, ਸੁਖਵੰਤ ਕੌਰ, ਮਨਜੀਤ ਕੌਰ, ਚਰਨ ਕੌਰ ਆਦਿ ਨੇ ਦੱਸਿਆ ਕਿ ਪਿੰਡ ਦੀ ਸ਼ਾਮਲਾਟ ਜਗ੍ਹਾ ਅਤੇ ਛੱਪੜਾਂ ‘ਤੇ ਪੂਰਨ ਸਿੰਘ, ਗੋਪਾਲ ਸਿੰਘ ਸਾਬਕਾ ਸਰਪੰਚ, ਸੇਵਾ ਸਿੰਘ, ਗੁਰਦਿਆਲ ਸਿੰਘ, ਤਰਸੇਮ ਸਿੰਘ ਵਿਅਕਤੀਆਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਰਕੇ ਗਰੀਬ ਲੋਕਾਂ ਕੋਲ਼ ਕੂੜਾ ਸੁੱਟਣ ਲਈ ਵੀ ਥਾਂ ਨਾ ਹੋਣ ਕਰਕੇ ਉਨ੍ਹਾਂ ਨੂੰ ਮਜ਼ਬੂਰਨ ਆਪਣੇ ਘਰਾਂ ਦੇ ਨੇੜੇ ਪਿੰਡ ਦੀ ਫ਼ਿਰਨੀ ‘ਤੇ ਹੀ ਰੂੜੀ ਲਾਉਣੀ ਪਈ ਹੈ, ਜਿਸ ਨਾਲ ਨੇੜੇ ਗੰਦਗੀ ਫ਼ੈਲ ਰਹੀ ਹੈ ਅਤੇ ਲੰਘਣ ਵਾਲਿਆਂ ਨੂੰ ਵੀ ਸਮੱਸਿਆ ਪੇਸ਼ ਆਉਂਦੀ ਹੈ।
ਸਾਬਕਾ ਸਰਪੰਚ ਜੋਗਿੰਦਰ ਕੌਰ ਪਤਨੀ ਗੋਪਾਲ ਸਿੰਘ ਨੇ ਕਿਹਾ ਕਿ ਅਸੀਂ ਸ਼ਾਮਲਾਟ ਜਗ੍ਹਾ ‘ਤੇ ਕੀਤਾ ਹੋਇਆ ਨਜਾਇਜ਼ ਕਬਜ਼ਾ ਛੱਡਣ ਲਈ ਤਿਆਰ ਹਾਂ ਪਰ ਸ਼ਰਤ ਇਹ ਹੈ ਕਿ ਸਾਰਿਆਂ ਦੇ ਕਬਜ਼ੇ ਛੁਡਵਾਏ ਜਾਣ।
ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਨਜਾਇਜ਼ ਕਬਜ਼ੇ ਛੁਡਵਾਉਣ ਸਬੰਧੀ ਉਨ੍ਹਾਂ 7 ਮਹੀਨੇ ਪਹਿਲਾਂ ਬੀ.ਡੀ.ਪੀ.ਓ. ਚੋਗਾਵਾਂ ਨੂੰ ਦਰਖ਼ਾਸਤ ਦਿੱਤੀ ਸੀ, ਜਿਸਦਾ ਉਨ੍ਹਾਂ ਨੂੰ ਕੋਈ ਜੁਆਬ ਨਹੀਂ ਮਿਲਿਆ ।
                ਪਿੰਡ ਵਾਸੀਆਂ ਨੇ ਅੱਗੇ ਦੱਸਿਆ ਕਿ ਪਿੰਡ ਵਿੱਚ ਜਿਮੀਦਾਰਾਂ ਤੇ ਦਲਿਤਾਂ ਵਾਸਤੇ ਵੱਖ-ਵੱਖ ਸ਼ਮਸ਼ਾਨ ਘਾਟ ਹਨ ਅਤੇ ਉਨ੍ਹਾਂ ਦੇ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਤਿੰਨੇ ਰਸਤੇ/ ਗਲੀਆਂ ਕੱਚੀਆਂ ਹਨ, ਜਿਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਜਦੋਂ ਕਿਤੇ ਮੀੰਹ ਪੈ ਜਾਵੇ ਤਾਂ ਸ਼ਮਸ਼ਾਨਘਾਟ ਤੱਕ ਜਾਣਾ ਵੀ ਮੁਸ਼ਕਲ ਹੋ ਜਾਂਦੈ, ਜਦੋਂਕਿ ਕਿ ਜਿੰਮੀਦਾਰਾਂ ਨੂੰ ਇਹੋ ਜਿਹੀ ਕੋਈ ਮੁਸ਼ਕਲ ਨਹੀਂ। ਉਨ੍ਹਾਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ, ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾਵੇ ।

Related Articles

Leave a Comment