ਫਗਵਾੜਾ , 3 ਜੂਨ (ਸ਼ਿਵ ਕੋੜਾ) ਡਾ. ਨਯਨ ਜੱਸਲ, ਵਧੀਕ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਵੱਲੋਂ ਦੱਸਿਆ ਗਿਆ ਹੈ ਕਿ ਨਗਰ ਨਿਗਮ ਫਗਵਾੜਾ ਦੀ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਨਕਸ਼ਾ 4 ਜੂਨ (ਐਤਵਾਰ) ਤੋਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਆਮ ਪਬਲਿਕ ਦੇ ਦੇਖਣ ਲਈ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਅਗਲੇ 7 ਦਿਨਾਂ ਤੱਕ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਸਬੰਧੀ ਪਬਲਿਕ ਨੋਟਿਸ ਮਿਤੀ 3 ਜੂਨ ਨੂੰ ਅਖਬਾਰਾਂ ਵਿੱਚ ਵੀ ਆ ਚੁੱਕਾ ਹੈ। ਡਾ.ਨਯਨ ਜੱਸਲ ਨੇ ਦੱਸਿਆ ਕਿ ਨਵੇਂ ਨਕਸ਼ੇ ਦੀ ਪ੍ਰਕਾਸ਼ਨਾ ਲਈ ਪੁਖਤਾ ਇੰਤਜ਼ਾਮਾਤ ਕਰਦੇ ਹੋਏ ਸੁਰੱਖਿਆ ਕਰਮੀ, ਵੀਡੀਓਗ੍ਰਾਫੀ ਅਤੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਨਕਸ਼ਾ ਦੇਖਣ ਆਉਣ ਵਾਲੇ ਲੋਕਾਂ ਦੀ ਬਕਾਇਦਾ ਰਜਿਸਟਰ ਵਿੱਚ ਐਂਟਰੀ ਕੀਤੀ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਸਿਰੇ ਤੋਂ ਵਾਰਡਬੰਦੀ ਦੇ ਨਕਸ਼ੇ ਨੂੰ ਨਿਰਧਾਰਿਤ ਸਮੇਂ ਅਨੁਸਾਰ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਆ ਕੇ ਦੇਖ ਸਕਦੇ ਹਨ