ਹੁਸ਼ਿਆਰਪੁਰ 2 ਅਗਸਤ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਤੇ ਰਵਿੰਦਰ ਸਿੰਘ ਡੀ ਐਸ ਪੀ ਸਬ ਡਵੀਜਨ ਦਿਹਾਤੀ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਹਰਿਆਣਾ ਦੀ ਹਦਾਇਤ ਤੇ ਥਾਣੇ ਹਰਿਆਣੇ ਦੇ ਏਰੀਆ ਵਿੱਚ ਚੋਰੀ ਕਰਨ ਵਾਲੇ ਵਿਆਕਤੀਆ ਖਿਲਾਫ ਕਾਰਵਾਈ ਕਰਦੇ ਹੋਏ ਏ ਐਸ ਆਈ ਜਗਦੀਸ਼ ਕੁਮਾਰ ਇੰਚਾਰਜ ਪੁਲਿਸ ਚੌਕੀ ਭੂੰਗਾ ਸਮੇਤ ਪੁਲਿਸ ਪਾਰਟੀ ਦੌਰਾਨੇ ਨਾਕਾਬੰਦੀ ਅੱਡਾ ਭੂੰਗਾ ਤੋ ਸੁਖਦੇਵ ਸਿੰਘ ਉਰਫ ਸੁੱਖਾ ਉਰਫ ਕਾਕਾ ਪੁੱਤਰ ਨਿਰੰਜਣ ਸਿੰਘ ਵਾਸੀ ਪਿੰਡ ਬਾਦੋਵਾਲ ਥਾਣਾ ਬੁਲੋਵਾਲ ਜਿਲ੍ਹਾ ਹੁਸ਼ਿਆਰਪੁਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਤੋ ਚੋਰੀ ਕੀਤਾ ਮੋਟਰਸਾਈਕਲ ਨੰਬਰੀ PB-07-BF-9568 ਮਾਰਕਾ ਹੀਰੋ ਸਪਲੈਡਰ ਪਲੱਸ ਰੰਗ ਕਾਲਾ ਸਮੇਤ ਕਾਬੂ ਕਰਕੇ ਮੁੱਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ।ਜਿਸਨੂੰ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਵਲੋ ਉਕਤ ਵਿਅਕਤੀ ਦਾ ਰਿਮਾਂਡ ਹਾਸਲ ਕਰਕੇ ਹੋਰ ਚੋਰੀ ਦੀਆ ਵਾਰਦਾਤਾ ਬਾਰੇ ਪੁਛਗਿੱਛ ਕੀਤੀ ਜਾਵੇਗੀ ।