ਫਗਵਾੜਾ 2 ਅਗਸਤ (ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਵੱਲੋਂ ਪਿੰਡ ਜਮਾਲਪੁਰ ਦੇ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਵਿਖੇ ਬੂਟੇ ਲਗਾਏ ਗਏ। ਇਸ ਤੋਂ ਇਲਾਵਾ ਸਥਾਨਕ ਖੇੜਾ ਰੋਡ ’ਤੇ ਰੇਲਵੇ ਸਟੇਸ਼ਨ ਸਾਈਡ ਵੀ 100 ਬੂਟੇ ਲਗਾਏ ਗਏ। ਕਲੱਬ ਦੇ ਪ੍ਰਧਾਨ ਲਾਇਨ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਕਲੱਬ ਮੈਂਬਰਾਂ ਦੇ ਨਾਲ-ਨਾਲ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਬੂਟੇ ਲਗਾਉਣ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਕਲੱਬ ਦੇ ਸਕੱਤਰ ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਦੋਵਾਂ ਸਕੂਲਾਂ ਵਿੱਚ 250 ਦੇ ਕਰੀਬ ਬੂਟੇ ਲਗਾਏ ਗਏ ਹਨ। ਇਸ ਦੌਰਾਨ ਦੋਵੇਂ ਸਕੂਲਾਂ ਵੱਲੋਂ ਲਗਾਏ ਗਏ ਬੂਟਿਆਂ ਦੀ ਸੰਭਾਲ ਕਰਨ ਦਾ ਵਾਅਦਾ ਵੀ ਕੀਤਾ ਗਿਆ। ਉਨ੍ਹਾਂ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਹਰਵਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਵੱਡੇ ਪੱਧਰ ’ਤੇ ਰੁੱਖ ਲਗਾਉਣ ਅਤੇ ਵਾਤਾਵਰਨ ਸੁਰੱਖਿਆ ਦੇ ਉਪਰਾਲਿਆਂ ਦਾ ਸਾਰਥਕ ਪੱਖ ਇਹ ਹੈ ਕਿ ਹੁਣ ਸਕੂਲੀ ਬੱਚਿਆਂ ਵਿੱਚ ਵਾਤਾਵਰਨ ਸੰਭਾਲ ਪ੍ਰਤੀ ਕਾਫੀ ਜਾਗਰੂਕਤਾ ਆ ਗਈ ਹੈ। ਕਲੱਬ ਦੇ ਮੁਖੀ ਲਾਇਨ ਇੰਦਰਜੀਤ ਸਿੰਘ ਅਨੁਸਾਰ ਪਿਛਲਾ ਇੱਕ ਮਹੀਨਾ ਕਲੱਬ ਵੱਲੋਂ ਵਾਤਾਵਰਨ ਦੀ ਸੁਰੱਖਿਆ ਨੂੰ ਸਮਰਪਿਤ ਕੀਤਾ ਗਿਆ। ਕਲੱਬ ਮੈਂਬਰਾਂ ਨੇ ਭਰੋਸਾ ਦੁਆਇਆ ਕਿ ਨਾ ਸਿਰਫ਼ ਬੂਟੇ ਲਗਾਉਣ ਸਗੋਂ ਉਨ੍ਹਾਂ ਦੀ ਸੰਸਥਾ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਦੀ ਸੁਰੱਖਿਆ ਸਮੇਤ ਪਾਣੀ ਦੀ ਸੰਭਾਲ, ਪਲਾਸਟਿਕ ਸਮੱਗਰੀ ਦੀ ਵਰਤੋਂ ਨਾ ਕਰਨ ਲਈ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੇਗੀ। ਇਸ ਮੌਕੇ ਕਲੱਬ ਦੇ ਖਜ਼ਾਨਚੀ ਲਾਇਨ ਬਲਵਿੰਦਰ ਸਿੰਘ, ਰਵੀ ਮੰਗਲ, ਸੁਖਜੀਤ ਸਮਰਾ, ਪ੍ਰਦੀਪ ਸਿੰਘ, ਜੀਵਨ ਸੋਂਧੀ, ਚੇਤਨ ਲੇਖੀ ਤੋਂ ਇਲਾਵਾ ਦੋਵਾਂ ਸਕੂਲਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।