ਮਲੋਟ,01 ਅਗਸਤ (ਪ੍ਰੇਮ ਗਰਗ)-ਡੀ.ਏ.ਵੀ.ਕਾਲਜ ਮਲੋਟ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼
ਗੁਪਤਾ ਦੀ ਅਗਵਾਈ ਹੇਠ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਮੈਡਮ ਇਕਬਾਲ
ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਲਜ ਦੀ ਬੀ.ਏ. ਭਾਗ ਤੀਜਾ ਦੀ ਖਿਡਾਰਣ ਰੀਆ
ਰਾਣਾ ਨੇ ਪੰਜਾਬ ਸਟੇਟ ਗੋਜੂ-ਰਯੁ ਕਰਾਟੇ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ
ਪ੍ਰਾਪਤ ਕਰਕੇ ਸੋਨੇ ਦਾ ਤਗਮਾ ਜਿੱਤਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ
ਸਮੂਹ ਸਟਾਫ ਨੇ ਜੇਤੂ ਖਿਡਾਰਣ ਨੂੰ ਵਧਾਈ ਦਿੱਤੀ ਅਤੇ ਉਸ ਤੇ ਚੰਗੇ ਭਵਿੱਖ ਦੀ
ਕਾਮਨਾ ਕੀਤੀ।