Home » ਜ਼ੀਰਾ ਵਿਖੇ ਬਜਰੰਗ ਭਵਨ ਤੋਂ ਖਾਟੂ ਸ਼ਾਮ ਯਾਤਰਾ ਵਿਧਾਇਕ ਨਰੇਸ਼ ਕਟਾਰੀਆ ਨੇ ਕੀਤੀ ਰਵਾਨਾ

ਜ਼ੀਰਾ ਵਿਖੇ ਬਜਰੰਗ ਭਵਨ ਤੋਂ ਖਾਟੂ ਸ਼ਾਮ ਯਾਤਰਾ ਵਿਧਾਇਕ ਨਰੇਸ਼ ਕਟਾਰੀਆ ਨੇ ਕੀਤੀ ਰਵਾਨਾ

ਪ੍ਰਭੂ ਭਗਤੀ ਹੀ ਮਨੁੱਖ ਦੇ ਜੀਵਨ ਫਲਸਫ਼ੇ ਨੂੰ ਸੁੰਦਰ ਬਣਾਉਂਦੀ: ਨਰੇਸ਼ ਕਟਾਰੀਆ

by Rakha Prabh
117 views

ਜ਼ੀਰਾ /ਫਿਰੋਜ਼ਪੁਰ 5 ਅਪ੍ਰੈਲ ( ਜੀ ਐਸ ਸਿੱਧੂ / ਸ਼ਮਿੰਦਰ ਰਾਜਪੂਤ )

ਸ਼੍ਰੀ ਬਜਰੰਗ ਭਵਨ ਮੰਦਰ ਜ਼ੀਰਾ ਤੋਂ ਸ਼੍ਰੀ ਖਾਟੂ ਸ਼ਾਮ ਯਾਤਰਾ ਸ਼੍ਰੀ ਖਾਟੂ ਸ਼ਾਮ ਧਾਮ ਜ਼ਿਲਾ ਸੀਕਰ( ਰਾਜਿਸਥਾਨ )ਲਈ ਯਾਤਰੂਆਂ ਦੀ ਬੱਸ ਜੋ ਖਾਟੂ ਸ਼ਾਮ ਯਾਤਰਾ ਕਮੇਟੀ ਦੇ ਪ੍ਰਧਾਨ ਸੁਨੀਲ ਗਰੋਵਰ ਦੀ ਅਗਵਾਈ ਹੇਠ 60 ਯਾਤਰੂਆਂ ਦੇ ਜੱਥੇ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼੍ਰੀ ਨਰੇਸ਼ਟਾਰੀਆ ਅਤੇ ਸ਼੍ਰੀ ਬਜਰੰਗ ਭਵਨ ਮੰਦਰ ਕਮੇਟੀ ਦੇ ਸਰਪ੍ਰਸਤ ਸ਼੍ਰੀ ਪ੍ਰੇਮ ਕੁਮਾਰ ਗਰੋਵਰ, ਗੁਰਦੇਵ ਸਿੰਘ ਸਿੱਧੂ, ਵਿਕਾਸ ਗਰੋਵਰ ਲਾਡੀ ਨੇ ਸ੍ਰੀ ਖਾਟੂ ਸ਼ਾਮ ਜੀ ਅੱਗੇ ਆਰਤੀ ਕਰਕੇ ਰਵਾਨਾ ਕੀਤੀ । ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਸ਼੍ਰੀ ਖਾਟੂ ਸ਼ਾਮ ਦੇ ਸ਼ਰਧਾਲੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਭੂ ਭਗਤੀ ਹੀ ਮਨੁੱਖ ਦੇ ਜੀਵਨ ਫਲਸਫੇ ਨੂੰ ਸੁੰਦਰ ਬਣਾਉਂਦੀ ਹੈ । ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਛਵੀ ਸਾਫ ਸੁਥਰੀ ਰੱਖਣੀ ਚਾਹੀਦੀ।

ਇਸ ਮੌਕੇ ਸ੍ਰੀ ਬਜਰੰਗ ਭਵਨ ਮੰਦਰ ਕਮੇਟੀ ਦੇ ਸਰਪ੍ਰਸਤ ਪ੍ਰੇਮ ਕੁਮਾਰ ਗਲੋਵਰ ਗੁਰਦੇਵ ਸਿੰਘ ਸਿੱਧੂ , ਵਿਕਾਸ ਗਰੋਵਰ ਲਾਡੀ , ਵਿਜੇ ਸ਼ਰਮਾ, ਦੀਪਕ ਭਾਰਗੋ, ਬਲਜੀਤ ਸਿੰਘ ਬੱਲੀ ਆਦਿ ਨੇ ਹਲਕਾ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਅਤੇ ਯਾਤਰੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਦਰਬਾਰਾ ਸਿੰਘ ਪੀਐਸੳ, ਗਗਨਦੀਪ ਸਿੰਘ , ਪੀਏ ਮੇਜਰ ਸਿੰਘ ਭੁੱਲਰ , ਪ੍ਰੀਤਮ ਸਿੰਘ ਪ੍ਰਧਾਨ ਟਰੱਕ ਯੂਨੀਅਨ,ਲਲਿਤ ਕੁਮਾਰ ਲੱਕੀ ਸ਼ਰਮਾ ਬਲਾਕ ਪ੍ਰਧਾਨ, ਸਰਬਜੀਤ ਸ਼ਰਮਾ ਮੀਡੀਆ ਇੰਚਾਰਜ, ਗੁਰਮੀਤ ਸ਼ਰਮਾ , ਸੋਨੂ ਕੋਰੀਅਰ ਵਾਲੇ, ਤਰਲੋਕ ਸਿੰਘ ਮਿਰਜ਼ਾ, ਕੁਲਦੀਪ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਚਾਹ ਸਮੋਸਿਆਂ ਦੀ ਸੇਵਾ ਕੀਤੀ ਗਈ।

Related Articles

Leave a Comment