ਅੰਮ੍ਰਿਤਸਰ 29,may
ਯੋਗੇਸ਼ਵਰ ਦੱਤ ਇੰਡੀਅਨ ਓਲੰਪਿਕ ਮੈਂਬਰ ਅਤੇ ਮੈਡਮ ਰਸ਼ਮੀ ਸਲੂਜਾ ਮੁਹੰਮਦ ਅਰਸ਼ਦ, ਮੁਹੰਮਦ ਦਾਨਿਸ਼ ਨੇ ਬਾਕਸਿੰਗ ਅਤੇ ਕਿੱਕਬਾਕਸਿੰਗ ਕੋਚ ਬਲਦੇਵ ਰਾਜ ਦੇਵ ਨੂੰ ਉਨ੍ਹਾਂ ਦੀਆਂ ਕੋਚਿੰਗ ਸੇਵਾਵਾਂ ਅਤੇ ਹੁਨਰ ਨੂੰ ਵੇਖਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ। ਅੰਮ੍ਰਿਤਸਰ ਦੇ ਜੰਮਪਲ ਕੋਚ ਬਲਦੇਵ ਰਾਜ ਦੇਵ ਨੇ ਬਾਕਸਿੰਗ ਅਤੇ ਕਿੱਕਬਾਕਸਿੰਗ ਲਈ ਦਿਨ-ਰਾਤ ਇੱਕ ਕੀਤਾ ਹੋਇਆ ਹੈ, ਤੰਗੀਆਂ ਤਰੁਸ਼ੀਆਂ ਵੀ ਉਹ ਲਗਾਤਾਰ ਖੇਡਾਂ ਨੂੰ ਸਮਰਪਿਤ ਹਨ ਤੇ ਉਹਨਾਂ ਦੀ ਸਖ਼ਤ ਮਿਹਨਤ ਸਦਕਾ ਹੀ 50 ਤੋਂ ਜ਼ਿਆਦਾ ਬਾਕਸਿੰਗ ਅਤੇ ਕਿੱਕਬਾਕਸਿੰਗ ਦੇ ਖਿਡਾਰੀ ਨੈਸ਼ਨਲ ਇੰਟਰਸਿਟੀ ਖੇਲੋ ਇੰਡੀਆਂ ਵਿੱਚ ਮੈਡਲ ਪ੍ਰਾਪਤ ਕਰ ਚੁੱਕੇ ਹਨ। ਕੋਚ ਬਲਦੇਵ ਰਾਜ ਦੇਵ ਦੀ ਸਖ਼ਤ ਮਿਹਨਤ ਸਦਕਾ ਅਤੇ ਉਨ੍ਹਾਂ ਦੇ ਵਧੀਆਂ ਪ੍ਰਦਰਸ਼ਨ ਨੂੰ ਦੇਖਦੇ ਹੋਏ ਬਾਕਸਿੰਗ ਅਤੇ ਕਿੱਕਬਾਕਸਿੰਗ ਵਿੱਚ ਖਿਡਾਰੀਆਂ ਨੇ ਮੈਡਲ ਪ੍ਰਾਪਤ ਕੀਤੇ ਹਨ। ਇਸ ਮੌਕੇ ਉਨ੍ਹਾਂ ਦੇ ਵਧੀਆਂ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਰਾਬਰ ਦਾ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।