Home » 112 ਤੇ 181 ਹੈਲਪਲਾਈਨ ਤੋਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ਤੇ ਸੁਣਨ ਅਤੇ ਮੌਕੇ ਤੇ ਹੀ ਹੱਲ ਕਰਨ ਲਈ ਪੁਲਿਸ ਨੂੰ ਗੱਡੀਆਂ ਮੁਹੱਈਆਂ

112 ਤੇ 181 ਹੈਲਪਲਾਈਨ ਤੋਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ਤੇ ਸੁਣਨ ਅਤੇ ਮੌਕੇ ਤੇ ਹੀ ਹੱਲ ਕਰਨ ਲਈ ਪੁਲਿਸ ਨੂੰ ਗੱਡੀਆਂ ਮੁਹੱਈਆਂ

by Rakha Prabh
92 views

ਅੰਮ੍ਰਿਤਸਰ ,29,may

You Might Be Interested In
) ਮਾਨਯੋਗ ਡੀ.ਜੀ.ਪੀ ਗੋਰਵ ਯਾਦਵ ਦੀਆਂ ਹਦਾਇਤਾਂ ਤੇ ਹੈਲਪ-ਲਾਈਨ ਨੰਬਰ 112 ਤੇ 181 ਰਾਂਹੀ ਪੁਲਿਸ ਨੂੰ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ/ਮੁਸ਼ਕਲਾਂ ਨੂੰ ਮੌਕੇ ਤੇ ਪਹੁੰਚ ਕੇ ਪਹਿਲ ਦੇ ਅਧਾਰ ਤੇ ਸੁਣ ਕੇ ਨਿਪਟਾਰਾ ਕਰਨ ਲਈ ERV-112 (Emergency Response Vehicle) ਮੁਹੱਈਆਂ ਕਰਵਾਏ ਗਏ ਹਨ।
ਜਿਸਦੇ ਸਬੰਧ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਵਤਸਲਾ ਗੁਪਤਾ,ਆਈ.ਪੀ.ਐਸ, ਡੀ.ਸੀ.ਪੀ ਹੈਡਕੁਆਟਰ, ਅੰਮ੍ਰਿਤਸਰ ਅਤੇ ਪਰਵਿੰਦਰ ਕੌਰ ਏ.ਡੀ.ਸੀ.ਪੀ ਹੈਡਕੁਆਟਰ, ਅੰਮ੍ਰਿਤਸਰ ਵੱਲੋਂ ਦਫ਼ਤਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਤੋਂ ਕਮਿਸ਼ਨਰੇਟ ਅੰਮ੍ਰਿਤਸਰ ਦੀਆਂ ਪੰਜਾਂ ਸਬ-ਡਵੀਜ਼ਨਾਂ ਵਿੱਚ 7 ਵਹੀਕਲਾਂ ਨੂੰ ਰਵਾਨਾ ਕਰਕੇ (ERV) 112- Emergency Response Vehicle ਦੀ ਸ਼ੁਰੂਆਤ ਕੀਤੀ ਗਈ।
ਇਹ ਵਹੀਕਲ ਅਧੁਨਿਕ ਸਹੂਲਤਾਂ ਨਾਲ ਲੈਸ ਹਨ। ਇਹਨਾਂ ਵਹੀਕਲਾਂ ਵਿੱਚ ਤਾਇਨਾਤ ਪੁਲਿਸ ਟੀਮਾਂ ਵੱਲੋਂ ਲੋਕਾਂ ਦੁਆਰਾ ਹੈਲਪ-ਲਾਈਨ ਨੰਬਰ 112 ਤੋਂ ਪੁਲਿਸ ਕੰਟਰੋਲ ਰੂਮ, ਅੰਮ੍ਰਿਤਸਰ ਸ਼ਹਿਰ ਵਿੱਖੇ ਰੋਜ਼ਾਨਾਂ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਮੌਕਾ ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਇਹਨਾਂ ਟੀਮਾਂ ਕੋਲ ਇੱਕ-ਇੱਕ ਟੈਬ ਹੋਵੇਗਾ ਤੇ ਰਿਕਾਡਰ ਦੀ ਪੂਰਤੀ ਲਈ ਇੱਕ ਲਿੰਕ ਦਿੱਤਾ ਜਾਵੇਗਾ ਤੇ ਇਸ ਲਿੰਕ ਵਿੱਚ ਦਰਖਾਸਤ ਦੀ ਮੁਕੰਮਲ ਡਿਟੇਲ ਦਰਜ਼ ਕੀਤੀ ਜਾਵੇਗੀ।
 ERV-112 (Emergency Response Vehicle) ਵਿੱਚ 4 ਪੁਲਿਸ ਕਰਮਚਾਰੀ ਜਿੰਨਾਂ ਵਿੱਚ ਇੱਕ ਡਿਊਟੀ ਅਫ਼ਸਰ ਤੇ 2 ਲੇਡੀ ਪੁਲਿਸ, ਪੰਜਾਬ ਪੁਲਿਸ ਮਹਿਲਾ ਮਿੱਤਰ (PPMM) ਨੂੰ ਤਾਇਨਾਤ ਹੋਣਗੀਆਂ। ਇਹਨਾਂ ਵਹੀਕਲਾਂ ਵਿੱਚ ਕਰਮਚਾਰੀ 24 ਘੰਟੇ ਸ਼ਿਫਟ ਵਾਈਜ਼ ਡਿਊਟੀ ਕਰਨਗੇ ਅਤੇ ਸਬ-ਡਵੀਜ਼ਨ ਵਾਈਜ਼ ਇੱਕ ਮਹਿਲਾਂ ਸਬ-ਇੰਸਪੈਕਟਰ ਰੈਂਕ (ਇੰਚਾਰਜ਼) ਕੁੱਲ 55 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।
ERV-112 (Emergency Response Vehicle) ਦਾ ਨੋਡਲ ਅਫ਼ਸਰ ਰਾਕੇਸ਼ ਕੁਮਾਰ, ਪੀ.ਪੀ.ਐਸ, ਏ.ਸੀ.ਪੀ, ਸੀ.ਏ.ਡਬਲਯੂ, ਅੰਮ੍ਰਿਤਸਰ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾਂ 181- Dedicated Helpline for Women ਪਰ ਜੋ ਸ਼ਿਕਾਇਤਾਂ ਮਿਲਣਗੀਆਂ ਉਹਨਾਂ ਦਾ ਵੀ ਮੌਕੇ ਪਰ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਇਸਦਾ ਮੁੱਖ ਉਦੇਸ਼ ਪੁਲਿਸ ਨੂੰ ਆਮ ਲੋਕਾਂ ਵੱਲੋਂ ਹੈਲਪਲਾਈਨ 112 ਤੇ 181 ਦੁਆਰਾ ਪ੍ਰਾਪਤ ਹੋਈਆਂ ਸ਼ਿਕਾਇਤਾਂ/ਮੁਸ਼ਕਲਾ ਨੂੰ ਸੁਣ ਜਾਂਚ ਕਰਕੇ ਮੌਕੇ ਤੇ ਹੀ ਨਿਪਟਾਰਾ ਕਰਨਾ ਹੈ।

Related Articles

Leave a Comment