ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਵਿਰੁੱਧ ਅੱਜ ਮੁਕੰਮਲ ਬੰਦ ਰਹੇਗਾ ਭਾਰਤ- ਦੌਲਤਪੁਰਾ, ਢਿੱਲੋ,ਚੋਟੀਆ,ਜੀਂਦੜਾ

by Rakha Prabh
38 views

ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਵਿਰੁੱਧ ਅੱਜ ਮੁਕੰਮਲ ਬੰਦ ਰਹੇਗਾ ਭਾਰਤ- ਦੌਲਤਪੁਰਾ, ਢਿੱਲੋ,ਚੋਟੀਆ,ਜੀਂਦੜਾ

  • ਮੋਗਾ (ਕੇਵਲ ਸਿੰਘ ਘਾਰੂ) 

ਅੱਜ ਮੀਡੀਆ ਨਾਲ ਗੱਲਬਾਤ ਕਰਦਿਆ ਬੀ ਕੇ ਯੂ ਲੱਖੋਵਾਲ ਜਿਲ੍ਹਾ ਮੋਗਾ ਦੇ ਪ੍ਰਧਾਨ ਭੁਪਿੰਦਰ ਸਿੰਘ ਤੇ ਮੀਡੀਆ ਇੰਚਾਰਜ ਬਲਕਰਨ ਸਿੰਘ ਢਿੱਲੋ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਕਿਸਾਨਾ ਅੰਦੋਲਨ ਦੌਰਾਨ ਕੀਤੇ ਹੋਏ ਵਾਅਦੇ ਫਸਲਾ ਉਪਰ ਐਮ ਐਸ ਪੀ ਦੇਣਾ ਸੁਆਮੀਨਾਥਨ ਰਿਪੋਰਟ ਲਾਗੂ ਕਰਨਾ ਕਿਸਾਨ ਦੀ ਅਮਦਨ ਦੁਗਣੀ ਕਰਨ ਦੇ ਕੀਤੇ ਗਏ ਦਾਅਵੇ ਸਭ ਖੋਖਲੇ ਸਾਬਿਤ ਹੋਏ ਨਾ ਕੇਂਦਰ ਸਰਕਾਰ ਨੇ ਕੋਈ ਸਯੁੰਕਤ ਕਿਸਾਨ ਮੋਰਚਾ ਦੇ ਲੀਡਰਾ ਨੂੰ ਨਾਲ ਲੈ ਕੇ ਜੋ ਕਮੇਟੀ ਬਣਾਉਣੀ ਸੀ ਸਰਕਾਰ ਉਸ ਤੋਂ ਵੀ ਭੱਜ ਗਈ ਉਪਰੋ ਕਿਸਾਨ ਤਾ ਕੀ ਛੋਟੇ ਕਾਰੋਬਾਰੀ ਟ੍ਰੇਡ ਯੂਨੀਅਨ ਮਜਦੂਰਾ ਦੇ ਕੰਮ ਵੀ ਕਾਰਪੋਰੇਟ ਘਰਾਣਿਆ ਨੂੰ ਸੌਂਪ ਰਹੀ ਹੈ ਇਸ ਦੇ ਮੱਦੇਨਜ਼ਰ ਅੱਜ 16 ਫਰਵਰੀ ਨੂੰ ਮੁਕੰਮਲ ਤੌਰ ਤੇ ਭਾਰਤ ਬੰਦ ਰਹੇਗਾ ਤਾਂ ਜੋ ਕੇਂਦਰ ਦੀ ਗੂੰਗੀ ਤੇ ਬੋਲੀ ਸਰਕਾਰ ਨੂੰ ਜਾਗ ਆ ਸਕੇ ਨਾਲ ਹੀ ਜਿਲ੍ਹਾ ਜਰਨਲ ਸਕੱਤਰ ਸੁਰਿੰਦਰਪਾਲ ਸਿੰਘ ਚੋਟੀਆ ਤੇ ਸੂਬਾ ਮੀਤ ਪ੍ਰਧਾਨ ਮੋਹਨ ਸਿੰਘ ਜੀਂਦੜਾ ਨੇ ਕਿਹਾ ਕੇ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਦਿਸ਼ਾ-ਨਿਰਦੇਸ਼ ਹੇਠ ਹਰਿਅਣਾ ਦੀ ਖੱਟਰ ਸਰਕਾਰ ਨੇ ਕਿਸਾਨ ਆਗੂਆ ਉਪਰ ਤਸ਼ੱਦਦ ਕੀਤਾ ਹੈ ਉਹ ਅਤੀ ਨਿੰਦਣਯੋਗ ਕਾਰਵਾਈ ਹੈ ਕਿਉ ਕਿ ਭਾਰਤ ਵਿੱਚ ਲੋਕਤੰਤਰ ਤਰੀਕੇ ਨਾਲ ਹਰ ਇਕ ਨੂੰ ਆਪਣੋ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਪਰ ਮੋਦੀ ਸਰਕਾਰ ਪੁਲਿਸ ਪ੍ਰਸ਼ਾਸਨ ਫੌਜ ਦੇ ਜੋਰ ਨਾਲ ਇਸ ਸਘੰਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਦੇ ਸੰਭਵ ਨਹੀ ਹੋ ਸਕਦੇ ਜੋ ਕਿਸਾਨ ਯੂਨੀਅਨਾ ਬਾਡਰ ਉਪਰ ਸਘੰਰਸ਼ ਕਰ ਰਹੀਆ ਹਨ ਉਹ ਵੀ ਕਿਸਾਨੀ ਮੰਗਾ ਲਈ ਲੜ ਰਹੀਆ ਹਨ ਇਸ ਲਈ ਜੇ ਸਰਕਾਰ ਨੇ ਆਪਣਾ ਅੜੀਅਲ ਰਵਈਆ ਬੰਦ ਨਾ ਕੀਤਾ ਤਾ ਸਾਡੇ ਲਈ ਨਾ ਦਿੱਲੀ ਦੂਰ ਹੈ ਨਾ ਕਿਸਾਨ ਵੀਰ ਦੂਰ ਹਨ ਇਸ ਲਈ ਸਰਕਾਰ ਆਪਣੀਆ ਕੋਝੀਆਂ ਹਰਕਤਾ ਛੱਡ ਕੇ ਕਿਸਾਨਾ ਦੀਆ ਮੰਗਾ ਮੰਨਣ ਵੱਲ ਬਿਨਾ ਦੇਰ ਧਿਆਨ ਦੇਵੇ।

Related Articles

Leave a Comment