ਨੂਰਮਹਿਲ/ ਜਲੰਧਰ 7 ਜਨਵਰੀ ( ਨਰਿੰਦਰ ਭੰਡਾਲ)
ਚੋਰਾਂ ਵੱਲੋਂ ਖੇਤਾ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਅਤੇ ਸਟਾਟਰ ਚੋਰੀ ਕਰਕੇ ਕਿਸਾਨਾਂ ਦੀ ਨੀਂਦ ਉਡਾਈ ਹੋਈ ਹੈ ਅਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਨਿਰਮਲ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਭੰਡਾਲ ਹਿੰਮਤ ਤਹਿਸੀਲ ਫਿਲੌਰ ਜਿਲਾ ਜਲੰਧਰ ਨੇ ਦੱਸਿਆ ਕਿ ਥਾਣਾ ਨੂਰਮਹਿਲ ਪੁਲਿਸ ਨੂੰ ਤਾਰਾਂ ਚੋਰੀ ਕਰਨ ਦੀ ਲਿਖਤੀ ਸਿਕਾਇਤ ਦਰਜ਼ ਕਰਵਾਈ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਪਿੰਡ ਭੰਡਾਲ ਹਿੰਮਤ ਤੇ ਭੰਗਾਲਾ ਰੋਡ ਦੇ ਨੇੜੇ ਉਨ੍ਹਾਂ ਦੀ ਜ਼ਮੀਨ ਹੈ ਅਤੇ ਉਸ ਵਿੱਚ ਲੱਗੀ ਪਾਣੀ ਵਾਲੀ ਮੋਟਰ ਦੀ ਤਾਰਾ ਤੇ ਸਟਾਟਰ ਚੋਰਾ ਵੱਲੋਂ ਚੋਰੀ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੱਗਦੇ ਖੇਤਾ ਵਿੱਚ ਵੀ ਚੋਰਾ ਨੇ ਮੋਟਰਾ ਤੇ ਤਾਰਾ ਤੇ ਸਟਾਟਰ ਚੋਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੂੰ ਚੋਰਾ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਅਤੇ ਫ਼ਸਲਾਂ ਨੂੰ ਪਾਣੀ ਲਗਾਉਣ ਦੀ ਬਹੁਤ ਮੁਸ਼ਕਲ ਆ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਚੋਰਾ ਦੀ ਭਾਲ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਫੋਟੋ ਕੈਪਸਨ – ਪਿੰਡ ਭੰਡਾਲ ਹਿੰਮਤ ਵਿਖੇ ਮੋਟਰਾਂ ਦੀਆਂ ਕੋਠੜੀਆਂ ਦੇ ਤੋੜੇ ਜ਼ਿੰਦਰੇ ਅਤੇ ਖਿਲਰੇ ਬਿਜਲੀ ਯੰਤਰ । ਤਸਵੀਰਾਂ – ਫੋਟੋ ਤੇ ਵੇਰਵਾ ਨਰਿੰਦਰ ਭੰਡਾਲ ਨੂਰਮਹਿਲ।