- ਅੰਮ੍ਰਿਤਸਰ ਦੇ ਜੋਨ-1 ਦੇ ਏਰੀਆਂ ਵਿੱਚ ਕੱਢਿਆ ਗਿਆ ਰੋਡ ਮਾਰਚ।
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ )ਮਾਣਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਪਰ ਸ੍ਰੀ ਮਹਿਤਾਬ ਸਿੰਘ ਆਈ ਪੀ ਐਸ, ਏ ਡੀ ਸੀ ਪੀ ਸਿਟੀ-1 ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਸੁਰਿੰਦਰ ਸਿੰਘ, ਪੀ ਪੀ ਐਸ, ਏ ਸੀ ਪੀ, ਸੈਂਟਰਲ, ਸ੍ਰੀ ਅਸ਼ਵਨੀ ਕੁਮਾਰ, ਪੀ.ਪੀ.ਐਸ, ਏ.ਸੀ.ਪੀ ਸਾਊਥ, ਅੰਮ੍ਰਿਤਸਰ, ਮੁੱਖ ਅਫਸਰ ਥਾਣਾ ਡੀ-ਡਵੀਜ਼ਨ, ਇੰਸਪੈਕਟਰ ਰੌਬਿਨ ਹੰਸ, ਮੁੱਖ ਅਫਸਰ ਥਾਣਾ ਈ-ਡਵੀਜ਼ਨ, ਇੰਸਪੈਕਟਰ ਜਸਪਾਲ ਸਿੰਘ, ਮੁੱਖ ਅਫਸਰ ਥਾਣਾ ਇਸਲਾਮਾਬਾਦ ਇੰਸਪੈਕਟਰ ਮੋਹਿਤ ਕੁਮਾਰ, ਮੁੱਖ ਅਫ਼ਸਰ ਥਾਣਾ ਸੁਲਤਾਨਵਿੰਡ ਇੰਸਪੈਕਟਰ ਰਣਜੀਤ ਸਿੰਘ ਸਮੇਤ ਪੰਜਾਬ ਪੁਲਿਸ, SWAT ਟੀਮਾਂ ਅਤੇ ਪੈਰਾਮਿਲਟ੍ਰੀ ਫੋਰਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਜ਼ੋਨ-1 ਦੇ ਏਰੀਆ ਹਾਲ ਗੇਟ ਤੋਂ ਹੈਰੀਟੇਜ ਸਟਰੀਟ ਵਿੱਖੇ ਰੋਡ ਮਾਰਚ ਕੱਢਿਆ ਗਿਆ।