ਸਬਜ਼ੀਆਂ, ਖੁਰਾਕੀ ਤੇਲਾਂ ਤੇ ਫੈਟ ਦੀਆਂ ਕੀਮਤਾਂ ਡਿੱਗਣ ਕਰਕੇ ਅਪਰੈਲ ਮਹੀਨੇ ਪ੍ਰਚੂਨ ਮਹਿੰਗਾਈ 4.7 ਫੀਸਦ ਦੇ ਅੰਕੜੇ ਨਾਲ ਪਿਛਲੇ 18 ਮਹੀਨਿਆਂ ਦੇ ਹੇਠਲੇ ਪੱਧਰ ਨੂੰ ਪੁੱਜ ਗਈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਦਾ ਇਹ ਅੰਕੜਾ ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਰਧਾਰਿਤ 4 ਫੀਸਦ ਦੇ ਟੀਚੇ ਦੇ ਬਿਲਕੁਲ ਨੇੜੇ ਹੈ। ਉਂਜ ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਖਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਅਧਾਰਿਤ ਮਹਿੰਗਾਈ ਆਰਬੀਆਈ ਦੇ 6 ਫੀਸਦ ਤੋਂ ਹੇਠਾਂ ਵਾਲੇ ਤਸੱਲੀਬਖ਼ਸ਼ ਪੱਧਰ ਦੇ ਘੇਰੇ ਵਿੱਚ ਹੈ। ਮਾਰਚ 2023 ਵਿੱਚ ਪ੍ਰਚੂਨ ਮਹਿੰਗਾਈ 5.66 ਫੀਸਦ ਸੀ ਜਦੋਂਕਿ ਸਾਲ ਪਹਿਲਾਂ ਇਹ ਅੰਕੜਾ 7.79 ਫੀਸਦ ਸੀ। -ਪੀਟੀਆਈ