Home » ਰਿਜ਼ਰਵ ਬੈਂਕ ਨੇ ਮਾਸਟਰਕਾਰਡ ਤੋਂ ਰੋਕ ਹਟਾਈ, ਨਵੇਂ ਘਰੇਲੂ ਗਾਹਕ ਜੋੜਨ ’ਤੇ ਲੱਗੀ ਸੀ ਪਾਬੰਦੀ

ਰਿਜ਼ਰਵ ਬੈਂਕ ਨੇ ਮਾਸਟਰਕਾਰਡ ਤੋਂ ਰੋਕ ਹਟਾਈ, ਨਵੇਂ ਘਰੇਲੂ ਗਾਹਕ ਜੋੜਨ ’ਤੇ ਲੱਗੀ ਸੀ ਪਾਬੰਦੀ

by Rakha Prabh
65 views

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵੀਰਵਾਰ ਨੂੰ ਮਾਸਟਰਕਾਰਡ ’ਤੇ ਲੱਗੀ ਰੋਕ ਹਟਾ ਲਈ ਹੈ। ਸਥਾਨਕ ਪੱਧਰ ’ਤੇ ਅੰਕੜੇ ਰੱਖਣ ਦੇ ਨਿਯਮ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਕੰਪਨੀ ’ਤੇ ਰੋਕ ਲਗਾਈ ਗਈ ਸੀ।

ਕੇਂਦਰੀ ਬੈਂਕ ਨੇ ਅਮਰੀਕੀ ਕੰਪਨੀ ਮਾਸਟਰਕਾਰਡ ’ਤੇ ਭੁਗਤਾਨ ਪ੍ਰਣਾਲੀ ਨਾਲ ਜੁੜੇ ਅੰਕੜਿਆਂ ਦੇ ਰੱਖ-ਰਖਾਅ ਨਾਲ ਸਬੰਧਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਹੋਣ ਤੱਕ ਨਵੇਂ ਗਾਹਕ ਬਣਾਉਣ ’ਤੇ ਪਾਬੰਦੀ ਲਗਾਈ ਗਈ ਸੀ।

ਆਰ. ਬੀ. ਆਈ. ਨੇ ਕਿਹਾ ਕਿ ਮਾਸਟਰਕਾਰਡ ਏਸ਼ੀਆ/ਪੈਸਫਿਕ ਪੀ. ਟੀ. ਈ. ਲਿਮਟਿਡ ਦੇ ਭੁਗਤਾਨ ਪ੍ਰਣਾਲੀ ਨਾਲ ਜੁੜੇ ਅੰਕੜਿਆਂ ਦੇ ਰੱਖ-ਰਖਾਅ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਦੇ ਸੰਤੁਸ਼ਟੀ ਭਰਪੂਰ ਪਾਏ ਜਾਣ ਤੋਂ ਬਾਅਦ ਨਵੇਂ ਘਰੇਲੂ ਗਾਹਕ ਜੋੜਨ ’ਤੇ ਲੱਗੀ ਰੋਕ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਲਿਆ ਗਿਆ ਹੈ। ਰਿਜ਼ਰਵ ਬੈਂਕ ਨੇ ਮਾਸਟਰਕਾਰਡ ਏਸ਼ੀਆ ਪੈਸੇਫਿਕ ਨੂੰ 22 ਜੁਲਾਈ 2021 ਤੋਂ ਨਵੇਂ ਘਰੇਲੂ ਗਾਹਕ ਆਪਣੇ ਕਾਰਡ ਨੈੱਟਵਰਕ ’ਤੇ ਜੋੜਨ ਤੋਂ ਪਾਬੰਦੀ ਲਗਾ ਦਿੱਤੀ ਸੀ।

Related Articles

Leave a Comment