Home » ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ’ਚ 83.50 ਰੁਪਏ ਦੀ ਕਟੌਤੀ

ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ’ਚ 83.50 ਰੁਪਏ ਦੀ ਕਟੌਤੀ

by Rakha Prabh
61 views

ਨਵੀਂ ਦਿੱਲੀ, 1 ਜੂਨ

ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਕਾਰੋਬਾਰੀ ਅਦਾਰਿਆਂ ਵਿੱਚ ਵਰਤੇ ਜਾਂਦੇ 19 ਕਿਲੋਗ੍ਰਾਮ ਵਾਲੇ ਵਪਾਰਕ ਪ੍ਰਤੀ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਅੱਜ 83.5 ਰੁਪਏ ਦੀ ਕਟੌਤੀ ਕੀਤੀ ਗਈ। ਇਹ ਲਗਾਤਾਰ ਤੀਜੀ ਮਹੀਨਾਵਾਰ ਕਟੌਤੀ ਹੈ, ਜਦੋਂ ਕਿ ਜੈੱਟ ਈਂਧਨ ਦੀਆਂ ਦਰਾਂ ’ਚ 7 ਫੀਸਦੀ ਦੀ ਕਟੌਤੀ ਕੀਤੀ ਗਈ ਹੈ। 19 ਕਿਲੋਗ੍ਰਾਮ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਹੁਣ ਰਾਸ਼ਟਰੀ ਰਾਜਧਾਨੀ ਵਿੱਚ 1,773 ਰੁਪਏ ਹੈ, ਜੋ ਪਹਿਲਾਂ 1,856.5 ਰੁਪਏ ਸੀ। ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

Related Articles

Leave a Comment