ਫਰਜੀ ਐਨਕਾਊਂਟਰ ਮਾਮਲਾ, ਅਕਾਲੀ ਆਗੂ ਅਤੇ 2 ਪੁਲਿਸ ਮੁਲਾਜਮਾਂ ਨੂੰ ਉਮਰ ਕੈਦ
ਲੁਧਿਆਣਾ, 10 ਅਕਤੂਬਰ : ਜਮਾਲਪੁਰ ਫਰਜੀ ਐਨਕਾਉਂਟਰ ਮਾਮਲੇ ’ਚ ਅਦਾਲਤ ਨੇ 3 ਵਿਅਕਤੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ਨੂੰ ਇਕ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਮੁਆਵਜੇ ਦੀ ਰਕਮ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਮੁਲਜਮਾਂ ਦੀ ਪਛਾਣ ਗੁਰਜੀਤ ਸਿੰਘ, ਯਾਦਵਿੰਦਰ ਸਿੰਘ ਅਤੇ ਅਜੀਤ ਸਿੰਘ ਵਜੋਂ ਹੋਈ ਹੈ।
8 ਵਰ੍ਹਿਆਂ ਬਾਅਦ 3 ਅਰੋਪੀ ਕਰਾਰ
ਜਮਾਲਪੁਰ ਦੀ ਇਕ ਕੋਠੀ ’ਚ ਹੋਏ ਫਰਜੀ ਐਨਕਾਊਂਟਰ ਮਾਮਲੇ ’ਚ ਅਦਾਲਤ ਨੇ 8 ਵਰ੍ਹਿਆਂ ਬਾਅਦ ਇਕ ਪੁਲਿਸ ਮੁਲਾਜਮ, ਹੋਮਗਾਰਡ ਅਤੇ ਇਕ ਅਕਾਲੀ ਆਗੂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਹ ਬੇਹੱਦ ਹਾਈਪ੍ਰੋਫਾਈਲ ਕੇਸ ਚੋਣਾਂ ਵੇਲੇ ਸਿਆਸੀ ਮੁੱਦਾ ਵੀ ਬਣਿਆ ਸੀ ਅਤੇ ਇਸ ਮਾਮਲੇ ’ਚ ਥਾਣਾ ਮਾਛੀਵਾੜਾ ਦਾ ਉਦੋਂ ਦਾ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਹਾਲੇ ਵੀ ਫਰਾਰ ਚੱਲ ਰਿਹਾ ਹੈ। ਅਦਾਲਤ ਵੱਲੋਂ ਸਿਪਾਹੀ ਯਾਦਵਿੰਦਰ ਸਿੰਘ, ਪੰਜਾਬ ਹੋਮਗਾਰਡ ਜਵਾਨ ਅਜੀਤ ਸਿੰਘ ਅਤੇ ਅਕਾਲੀ ਆਗੂ ਗੁਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਇਸ ਮਾਮਲੇ ’ਚ ਬਲਦੇਵ ਸਿੰਘ ਨਾਂ ਦੇ ਪੰਜਾਬ ਹੋਮਗਾਰਡ ਜਵਾਨ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਹ ਹੈ ਪੂਰਾ ਮਾਮਲਾ
27 ਸਤੰਬਰ 2014 ਨੂੰ ਮਾਛੀਵਾੜਾ ਪੁਲਿਸ ਦੇ ਸਿਪਾਹੀ ਯਾਦਵਿੰਦਰ ਸਿੰਘ, ਪੰਜਾਬ ਹੋਮ ਗਾਰਡ ਦੇ ਜਵਾਨ ਅਜੀਤ ਸਿੰਘ, ਬਲਦੇਵ ਸਿੰਘ ਅਤੇ ਅਕਾਲੀ ਆਗੂ ਗੁਰਜੀਤ ਸਿੰਘ ਲੁਧਿਆਣਾ ਦੇ ਜਮਾਲਪੁਰ ਏਰੀਆ ਦੀ ਆਹਲੂਵਾਲੀਆ ਕਾਲੋਨੀ ’ਚ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਨਾਂ ਦੇ ਦੋ ਨੌਜਵਾਨਾਂ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪੁਲਿਸ ਨੇ ਇਸ ਨੂੰ ਐੱਨਕਾਊਂਟਰ ਦੱਸਿਆ ਸੀ ਪਰ ਬਾਅਦ ’ਚ ਇਹ ਪੂਰੀ ਤਰ੍ਹਾਂ ਨਾਲ ਫਰਜੀ ਮਾਮਲਾ ਸਾਬਤ ਹੋਇਆ ਸੀ। ਹਰਿੰਦਰਸ ਸਿੰਘ ਅਤੇ ਜਤਿੰਦਰ ਸਿੰਘ ’ਤੇ ਇਰਾਦਾ ਹੱਤਿਆ, ਲੁੱਟ ਅਤੇ ਕੁੱਟਮਾਰ ਦੇ ਕਈ ਮਾਮਲੇ ਦਰਜ ਸਨ ਅਤੇ ਪੁਲਿਸ ਅਕਾਲੀ ਆਗੂ ਨੂੰ ਨਾਲ ਲੈ ਕੇ ਉਸ ਨੂੰ ਫੜਨ ਇੱਥੇ ਆਈ ਸੀ।