Home » ਪੰਜਾਬੀ ਗਾਇਕ ਅਲਫਾਜ ਸੜਕ ਹਾਦਸੇ ’ਚ ਗੰਭੀਰ ਜਖਮੀ, ਅਣਪਛਾਤੇ ਟੈਂਪੂ ਚਾਲਕ ਨੇ ਮਾਰੀ ਟੱਕਰ

ਪੰਜਾਬੀ ਗਾਇਕ ਅਲਫਾਜ ਸੜਕ ਹਾਦਸੇ ’ਚ ਗੰਭੀਰ ਜਖਮੀ, ਅਣਪਛਾਤੇ ਟੈਂਪੂ ਚਾਲਕ ਨੇ ਮਾਰੀ ਟੱਕਰ

by Rakha Prabh
169 views

ਪੰਜਾਬੀ ਗਾਇਕ ਅਲਫਾਜ ਸੜਕ ਹਾਦਸੇ ’ਚ ਗੰਭੀਰ ਜਖਮੀ, ਅਣਪਛਾਤੇ ਟੈਂਪੂ ਚਾਲਕ ਨੇ ਮਾਰੀ ਟੱਕਰ
ਮੁਹਾਲੀ, 3 ਅਕਤੂਬਰ : ਪੰਜਾਬੀ ਗਾਇਕ ਅਲਫਾਜ ਬੀਤੀ ਦੇਰ ਰਾਤ ਸੜਕ ਹਾਦਸੇ ’ਚ ਗੰਭੀਰ ਜਖਮੀ ਹੋ ਗਿਆ। ਪਤਾ ਲੱਗਿਆ ਹੈ ਕਿ ਉਸ ਨੂੰ ਰੀੜ੍ਹ ਦੀ ਹੱਡੀ ’ਤੇ ਗੰਭੀਰ ਸੱਟ ਵੱਜੀ ਹੈ ਜਿਸ ਕਰਕੇ ਇਲਾਜ ਵਾਸਤੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਲਾਂਡਰਾਂ ਬਨੂੜ ਸੜਕ ’ਤੇ ਸਨੇਟਾ ਪੈਟਰੋਲ ਪੰਪ ਦੇ ਕੋਲ਼ ਵਾਪਰਿਆ ਜਦੋਂ ਊਹ ਇਥੇ ਪੈਟਰੌਲ ਪਵਾਉਣ ਲਈ ਰੁਕਿਆ ਸੀ। ਇਸ ਦੌਰਾਨ ਜਦੋਂ ਅਲਫਾਜ ਬਾਥਰੂਮ ਜਾਣ ਲਈ ਉਤਰਿਆ ਤਾਂ ਅਣਪਛਾਤੇ ਟੈਂਪੂ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਲਾਂ ਕਿ ਸੋਸ਼ਲ ਮੀਡੀਆ ’ਤੇ ਐਤਵਾਰ ਨੂੰ ਉਸ ’ਤੇ ਹਮਲਾ ਹੋਣ ਦੀਆਂ ਅਫਵਾਹਾਂ ਦਾ ਬਾਜਾਰ ਵੀ ਗਰਮ ਰਿਹਾ।

ਡੀਐਸਪੀ ਸਿਟੀ-2 ਹਰਸਿਮਰਤ ਸਿੰਘ ਬੱਲ ਨੇ ਕਿਹਾ ਕਿ ਅਲਫਾਜ ਵੱਲੋਂ ਦਰਜ ਬਿਆਨਾਂ ’ਚ ਹਾਲੇ ਇਸ ਮਾਮਲੇ ਨੂੰ ਹਾਦਸਾ ਦੱਸਿਆ ਗਿਆ ਹੈ ਪੁਲਿਸ ਇਸ ਮਾਮਲੇ ਦੀ ਅਗਲੇਰੀ ਪੜਤਾਲ਼ ਕਰ ਰਹੀ ਹੈ।

ਪਤਾ ਲੱਗਿਆ ਹੈ ਕਿ ਪੁਲਿਸ ਇਸ ਮਾਮਲੇ ਦੀ ਪੜਤਾਲ ਤਾਂ ਕਰ ਰਹੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਅਲਫਾਜ ਆਪਣੇ ਦੋਸਤਾਂ ਨਾਲ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਿਹਾ ਸੀ। ਉਸ ਨੇ ਚੰਡੀਗੜ੍ਹ ਸਥਿੱਤ ਇਕ ਹੋਟਲ ’ਚ ਖਾਣਾ ਖਾਣ ਮਗਰੋਂ ਵਾਪਸ ਪਰਤ ਰਹੇ ਸਨ।

Related Articles

Leave a Comment