ਖੰਨਾ ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਲੁਧਿਆਣਾ ਦੀ ਇੱਕ ਮੀਟਿੰਗ ਪਰਵੀਨ ਕੁਮਾਰ ਪਿੰਨਾਂ ਉਪ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਕਰਵਾਈ ਗਈ। ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ , ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਸੰਜੇ ਸਹਿਗਲ ਕੌਮੀ ਸੀਨੀਅਰ ਮੀਤ ਪ੍ਰਧਾਨ, ਸੰਤੋਖ ਰਾਣੀ ਚੇਅਰਪਰਸਨ ਇਸਤਰੀ ਵਿੰਗ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਕਿਰਨਦੀਪ ਕੌਰ ਗਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਅੰਦਰ ਨਸ਼ੀਲੀਆਂ ਵਸਤਾਂ ਆ ਕਿਥੋਂ ਰਹੀਆਂ ਹਨ ਜਿਨ੍ਹਾਂ ਨੇ ਉਭਰ ਰਹੇ ਨੌਜਵਾਨਾਂ ਨੂੰ ਆਪਣੇ ਅਸਲ ਰਾਸਤੇ ਤੋਂ ਭੜਕਾ ਕੇ ਨਸ਼ਿਆਂ ਦੇ ਵਗਦੇ ਡੂੰਘੇ ਦਰਿਆ ਵਿੱਚ ਧਕੇਲ ਦਿੱਤਾ ਹੈ। ਅੱਜ ਸਰਕਾਰਾਂ, ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਪ੍ਰੰਤੂ ਨਸ਼ਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ । ਮੰਚ ਦੀ ਅਗਲੀ ਮੀਟਿੰਗ ਸ਼ੁਕਰਵਾਰ ਸ਼ਾਮ ਨੂੰ ਮਿਤੀ 07-07-2023 ਨੂੰ ਸ਼ਹਿਰ ਖੰਨਾ ਵਿਖੇ ਕਰਵਾਈ ਜਾ ਰਹੀ ਹੈ। ਹੋਰਨਾਂ ਤੋਂ ਇਲਾਵਾ ਖੁਸ਼ਮਿੰਦਰ ਕੌਰ ਚੇਅਰਪਰਸਨ ਇਸਤਰੀ ਵਿੰਗ ਬਲਾਕ ਸੁਧਾਰ, ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ , ਸੁਸ਼ੀਲ ਕੁਮਾਰ ਜੋਗਿੰਦਰ ਸਿੰਘ ਆਜ਼ਾਦ ਪ੍ਰਧਾਨ ਸਰਕਲ ਪਾਇਲ, ਇੰਦਰਪਾਲ ਸਹਿਗਲ , ਅਨਵਰ ਖ਼ਾਨ ਪ੍ਰਧਾਨ ਰਾੜਾ ਸਾਹਿਬ, ਰਾਕੇਸ਼ ਸਹਿਗਲ, ਗੌਰਵ ਸਹਿਗਲ, ਕੁਲਦੀਪ ਸਹਿਗਲ,ਤੇਜਿੰਦਰ ਸਿੰਘ, ਨਿਤਿਨ ਕੌਸ਼ਲ, ਜਸਵਿੰਦਰ ਸਿੰਘ ਕੌੜੀ ਚੈਅਰਮੈਨ ਸਲਾਹਕਾਰ ਕਮੇਟੀ ਬਲਾਕ ਖੰਨਾ , ਮੁਹੰਮਦ ਸਾਦਿਕ ਚੇਅਰਮੈਨ ਮੈਡੀਕਲ ਸੈੱਲ ਜਿਲ੍ਹਾ ਮਾਲੇਰਕੋਟਲਾ ਅਤੇ ਗੁਰਨਾਜ ਕੌਰ ਗਰੇਵਾਲ ਜ਼ਿਲ੍ਹਾ ਮੀਡੀਆ ਅਡਵਾਈਜ਼ਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।