ਬਟਾਲਾ, 12 ਮਾਰਚ (ਜਗਰੂਪ ਸਿੰਘ ਕਲੇਰ)
ਆਮ ਆਦਮੀ ਕਲੀਨਿਕਾਂ ਵਿੱਚ ਰੋਜ਼ਾਨਾ ਮਰੀਜ਼ ਵਧੀਆ ਸਿਹਤ ਸੇਵਾਵਾਂ ਦਾ ਲਾਭ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ਦੀ ਬਿਹਤਰ ਕਾਰੁਜਗਾਰੀ ਅਤੇ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੋ ਸਾਲਾਂ ਦੀ ਸ਼ਾਨਦਾਰ ਕਾਰੁਜਗਾਰੀ ਦੇਖ ਕੇ ਵਿਰੋਧੀ ਪਾਰਟੀਆਂ ਵਾਲੇ ਘਬਰਾਏ ਪਏ ਹਨ। ਇਹ ਪ੍ਰਗਟਾਵਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਪਿੰਡ ਕਲੇਰ ਕਲਾਂ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਹੁੰਦਿਆਂ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤ ਦੇਣ ਵਾਲਾ ‘ਆਮ ਆਦਮੀ ਕਲੀਨਿਕ’ ਮਾਡਲ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਕਰੀਬ 829 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਰੋਜਾਨਾਂ ਸੈਂਕੜਿਆਂ ਦੀ ਤਦਾਦ ਵਿੱਚ ਲੋਕ ਆਪਣਾ ਇਲਾਜ ਕਰਵਾ ਰਹੇ ਹਨ। ਉਨਾਂ ਕਿਹਾ ਕਿ ਆਮ ਆਦਮੀ ਕਲੀਨਿਕ ਆਪਣੀ ਕਾਰੁਜਗਾਰੀ ਤੇ ਖਰ੍ਹੇ ਉਤਰ ਰਹੇ ਹਨ ਅਤੇ ਆਮ ਆਦਮੀ ਕਲੀਨਿਕਾਂ ’ਤੇ ਡਾਕਟਰੀ ਸਲਾਹ ਦੇ ਨਾਲ-ਨਾਲ ਟੈਸਟ ਤੇ ਦਵਾਈਆਂ ਆਦਿ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਮਹਿਜ ਕਰੀਬ ਦੋ ਸਾਲ ਦੇ ਕਾਰਜਕਾਲ ਅੰਦਰ ਸਿਹਤ, ਸਿੱਖਿਆ, ਬਿਜਲੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਇਤਿਹਾਸਕ ਫੈਸਲੇ ਲਏ ਹਨ। ਸੂਬੇ ਦੇ 90 ਫੀਸਦ ਲੋਕਾਂ ਦੇ ਬਿੱਲ ਜੀਰੋ ਆ ਰਹੇ ਹਨ। ਕਰੀਬ 41,000 ਹਜ਼ਾਰ ਤੋ ਵੱਧ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ਤੇ ਪਰਦਾਨ ਕੀਤੀਆਂ ਗਈਆਂ ਹਨ। ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ 44 ਸੇਵਾਵਾਂ ਦਾ ਲਾਭ ਪੁਜਦਾ ਕਰਨ ਲਈ ਲੋਕਾਂ ਦੇ ਘਰਾਂ ਦੇ ਨੇੜੇ ਵਿਸ਼ੇਸ ਕੈਂਪ ਲਗਾਏ ਗਏ ਹਨ।
ਉਨਾਂ ਬਟਾਲਾ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਹਲਕੇ ਦਾ ਚਹੁਪੱਖੀ ਵਿਕਾਸ ਤੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਹੱਲ ਕਰਨ ਲਈ ਉਹ ਵਚਨਬੱਧ ਹਨ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ, ਮੈਂ ਤੁਹਡੀ ਸੇਵਾ ਵਿੱਚ ਚੌਵੀ ਘੰਟੇ ਹਾਜ਼ਰ ਹਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਬਟਾਲਾ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਮਨਦੀਪ ਸਿੰਘ ਗਿੱਲ ਜ਼ਿਲਾ ਪ੍ਰਧਾਨ ਯੂਥ (ਵਿੰਗ) ਬਲਾਕ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਝਾਸ,ਸੁਖਵਿੰਦਰ ਸਿੰਘ ਝਾਸ, ਨਿਰਮਲ ਸਿੰਘ (ਚੱਕੀ ਵਾਲੇ) ਜੋਗਿੰਦਰ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਝਾਸ ,ਅਜੀਤ ਸਿੰਘ,ਸਹਿਦੇਵ ਸਿੰਘ (ਪ੍ਰਧਾਨ) ਲੱਕੀ ਕਾਲੀਆਂ, ਵਿੱਕੀ ਵਪਾਰੀ,ਦੇਵਰਾਜ,ਕਾਕਾ ਗਿੱਲ, ਕੁਲਦੀਪ ਸਿੰਘ, ਪ੍ਰਕਾਸ਼ ਚੰਦ ਗੁਰਮੁੱਖ ਸਿੰਘ, ਸੁਖਰਾਜ ਸਿੰਘ, ਬਲਜਿੰਦਰ ਸਿੰਘ,ਮੰਗਲ ਸਿੰਘ, ਸੋਸ਼ਲ ਮੀਡੀਆ ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਸੁਚੇਤਗੜ੍ਹ, ਜਗਰੂਪ ਸਿੰਘ ਸੋਸ਼ਲ ਮੀਡੀਆ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਨੰਬੜਦਾਰ, ਲਖਵਿੰਦਰ ਸਿੰਘ ਚੌਧਰਪੁਰ, ਅਮਰਬੀਰ ਸਿੰਘ ਬਿਧੀਪੁਰ ਅਤੇ ਰਣਜੀਤ ਸਿੰਘ ਮੂਲਿਆਂਵਾਲ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।