ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ‘ਡਾਕਟਰ ਦਿਵਸ’ ਨਾ ਸਿਰਫ਼ ਡਾਕਟਰਾਂ ਦੇ ਅਦੁੱਤੀ ਯੋਗਦਾਨ ਦਾ ਸਨਮਾਨ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ, ਸਗੋਂ ਸਾਲ ਭਰ ਸਤਿਕਾਰ ਅਤੇ ਸਹਿਯੋਗ ਦੇ ਅਤੁੱਟ ਵਿਸ਼ਵਾਸ ਨੂੰ ਕਾਇਮ ਰੱਖਣ ਦਾ ਵੀ ਸੁਨੇਹਾ ਦਿੰਦਾ ਹੈ। ਇਹ ਪ੍ਰਗਟਾਵਾ ਕੁੰਵਰ ਰਿਹੇਬਸ ਹਸਪਤਾਲ ( ਨਜ਼ਦੀਕ ਉਸੀਐੱਮ ਮਿੱਲ ) ਖੰਡਵਾਲਾ ਛੇਹਰਟਾ ਵਿਖੇ ਹਸਪਤਾਲ ਦੇ ਐੱਮਡੀ ਡਾ. ਕੁੁੰਵਰ ਵਿਸ਼ਾਲ ਨੂੰ ਡਾਕਟਰ-ਦਿਵਸ ਮੌਕੇ ਸਨਮਾਨਿਤ ਕਰਦਿਆਂ ਵਰਲਡ ਹਿਊਮਨ ਰਾਈਟਸ ਕੌਂਸਲ (ਵਿਸ਼ਵ ਮਾਨਵ ਅਧਿਕਾਰ ਪਰਿਸ਼ਦ) ਦੇ ਨੈਸ਼ਨਲ ਵਾਈਸ ਪ੍ਰੈਜੀਡੈਂਟ ਰੁਪੇਸ਼ ਧਵਨ ਨੇ ਕੀਤਾ। ਰੁਪੇਸ਼ ਧਵਨ ਨੇ ਕਿਹਾ ਕਿ ਡਾਕਟਰ ਕੁੰਵਰ ਵਿਸ਼ਾਲ ਸਮਾਜਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਦੇ ਸਰਪ੍ਰਸਤ ਵੱਜੋਂ ਸੇਵਾ ਨਿਭਾ ਕੇ ਸੁੁਸਾਇਟੀ ਵਿੱਚ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਦਿੰਦੇ ਹਨ। ਇਨ੍ਹਾਂ ਵੱਲੋਂ ਹਸਪਤਾਲ ਵਿੱਚ ਹਰ ਮਹੀਨੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ, ਖੂਨਦਾਨ ਕੈਂਪ ਅਤੇ ਬਹੁਤ ਹੀ ਲੋੜਵੰਦਾਂ ਦਾ ਮੁਫ਼ਤ ਇਲਾਜ਼ ਵੀ ਕੀਤਾ ਜਾਂਦਾ ਹੈ। ਇਨ੍ਹਾਂ ਦੀਆਂ ਵਿਸ਼ੇਸ਼ ਸਮਾਜਿਕ ਸੇਵਾਵਾਂ ਦੂਸਰਿਆਂ ਲਈ ਵੀ ਪ੍ਰੇਰਣਾ ਸਰੋਤ ਹਨ ਅਤੇ ਅਜਿਹੀਆਂ ਸ਼ਖਸੀਅਤਾਂ ਦਾ ਸਨਮਾਨ ਕਰਨਾ ਸਾਡੀ ਸੰਸਥਾ ਲਈ ਖੁਸ਼ਕਿਸਮਤੀ ਦੀ ਗੱਲ ਹੈ। ਡਾ. ਕੁੰਵਰ ਨੇ ਰੁਪੇਸ਼ ਧਵਨ ਅਤੇ ਉਨ੍ਹਾਂ ਨਾਲ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਥੇ ਨਾੜਾਂ, ਮਾਸਪੇਸ਼ੀਆ, ਗਠੀਆਂ, ਹੱਡੀਆਂ ਆਦਿ ਹਰ ਪ੍ਰਕਾਰ ਦੀ ਦਰਦਾਂ ਦਾ ਇਲਾਜ਼ ਸਫ਼ਲਤਾ ਪੂਰਵਕ ਕੀਤਾ ਜਾਂਦਾ ਹੈ। ਇਸ ਮੌਕੇ ਹਸਪਤਾਲ ਦੇ ਸਟਾਫ਼ ਵਿੱਚ ਸੁਨੀਤਾ ਰਾਣੀ, ਪ੍ਰਿਯਾ ਕੁਮਾਰੀ, ਤਜਿੰਦਰ ਭਾਰਦਵਾਜ਼, ਬਲਜਿੰਦਰ ਸਿੰਘ, ਅਕਾਸ਼ਦੀਪ ਸਿੰਘ ਤੋਂ ਇਲਾਵਾਂ ਲਾਈਫ ਕੇਅਰ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਦੀਪਕ ਸੂਰੀ, ਮੁੱਖ ਸਲਾਹਕਾਰ ਮਨਦੀਪ ਸਿੰਘ ਮੈਨੇਜਰ ਸਾਡਾ ਪਿੰਡ, ਜਨਰਲ ਸੈਕਟਰੀ ਹਰਪਾਲ ਸਿੰਘ ਸੰਧੂ, ਸੈਕਟਰੀ ਨਿਸ਼ਾਨ ਸਿੰਘ ਅਟਾਰੀ, ਸੁਸਾਇਟੀ ਦੇ ਮੀਡੀਆ ਇੰਚਾਰਜ ਅਮਨਦੀਪ ਸਿੰਘ, ਹਰਜਿੰਦਰ ਸਿੰਘ ਅਟਾਰੀ, ਰਵੀ ਪ੍ਰਕਾਸ਼, ਸ਼ਵੀਨਾਥ ਆਦਿ ਹਾਜ਼ਰ ਸਨ।