ਜ਼ੀਰਾ, 26 ਜੁਲਾਈ ( ਗੁਰਪ੍ਰੀਤ ਸਿੰਘ ਸਿੱਧੂ ) : ਸੌਰਵ ਘੁਰਕੀ ਅਤੇ ਅਨਵਰ ਹੁਸੈਨ ਵਿਚਕਾਰ ਰਾਜ਼ੀਨਾਮੇ ਦੀ ਰਾਖ਼ਾ ਪ੍ਰਭ ਅਖ਼ਬਾਰ ਖ਼ਬਰ ਦਾ ਖੰਡਨ ਕਰਦਿਆਂ ਸੌਰਵ ਘੁਰਕੀ ਸੇਵਾਦਾਰ ਬਾਬਾ ਮੌਜਦੀਨ ਲੰਗਰ ਐਂਡ ਵੈਲਫੇਅਰ ਸੁਸਾਇਟੀ ਰਜਿ: (9821) ਨੇ ਅਦਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਖ਼ਬਰ ਅਨਵਰ ਹੁਸੈਨ ਵੱਲੋਂ ਪ੍ਰੈਸ ਨੂੰ ਦਿੱਤੀ ਗਈ ਹੈ ਜੋ ਕਿ ਝੂਠੀ ਤੇ ਬੇਬੁਨਿਆਦ ਹੈ, ਉਸ ਨਾਲ ਸਾਡਾ ਕੋਈ ਤਲਕ ਵਾਸਤਾ ਨਹੀ ਹੈ ਅਤੇ ਨਾ ਹੀ ਸਾਡਾ ਕੋਈ ਉਸ ਨਾਲ ਰਾਜਨੀਤਿਕ ਆਗੂਆਂ ਨੇ ਰਾਜ਼ੀਨਾਮਾ ਕਰਵਾਇਆ ਹੈ।ਉਨ੍ਹਾਂ ਖ਼ਬਰ ਦਾ ਖੰਡਨ ਕਰਦਿਆਂ ਭਵਿੱਖ ਵਿੱਚ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸੁਸਾਇਟੀ ਦੀ ਕੋਈ ਵੀ ਖ਼ਬਰ ਸੁਸਾਇਟੀ ਦੇ ਮੈਬਰਾਂ ਨਾਲ ਜਾਣਕਾਰੀ ਸਾਂਝੀ ਕਰਕੇ ਲਗਾਈ ਜਾਵੇ।ਇਸ ਮੌਕੇ ਉਨ੍ਹਾਂ ਨਾਲ ਸੋਰਵ ਘੁੱਰਕੀ, ਅਰਵੀ ਘੁੱਰਕੀ, ਗੋਰੀ ਘੁਰਕੀ, ਨੀਲ ਕਮਲ ,ਸਿਵਮ ਉਰਫ ਭੋਲਾ, ਮਨਪ੍ਰੀਤ ਉਰਫ਼ ਲੱਕੀ, ਰਾਜ ਕੁਮਾਰ ਸੈਂਰੀ ਚੋਪੜਾ ਵਾਸੀਆਨ ਜ਼ੀਰਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿ਼਼ਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਹਿੰਦੂ ਭਾਈਚਾਰੇ ਦੇ ਆਗੂ ਹਰੀਸ਼ ਤਾਗੜਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਸ਼ਹਿਰੀ ਪ੍ਰਧਾਨ ਕਾਗਰਸ ਕਮੇਟੀ ਜ਼ੀਰਾ, ਅਸ਼ੋਕ ਕਥੂਰੀਆ ਬਲਾਕ ਪ੍ਰਧਾਨ ਖੱਤਰੀ ਸਭਾ ਜ਼ੀਰਾ, ਡਾ ਸੁਸ਼ੀਲ ਕੁਮਾਰ ਪਾਠਕ ਜ਼਼ੀਰਾ, ਮਨਪ੍ਰੀਤ ਸਿੰਘ ਬੱਬਲੂ ਪ੍ਰਧਾਨ ਆਦਿ ਨੇ ਇਸ ਦਾ ਖ਼ਬਰ ਦਾ ਖੰਡਨ ਕੀਤਾ।ਇਸ ਦੌਰਾਨ ਅਦਾਰਾ ਰਾਖ਼ਾ ਪ੍ਰਭ ਅਖ਼ਬਾਰ ਦੇ ਐਮ.ਡੀ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਨੇ ਅਖ਼ਬਾਰ ਨੂੰ ਗਲ਼ਤ ਜਾਣਾਕਰੀ ਦੇਣ ਤੇ ਅਨਵਰ ਹੁਸੈਨ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਜਾਵੇਗੀ।