ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫ਼ਸਰ ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਘਰ ਵਿੱਚ ਚੋਰੀਆਂ ਕਰਨ ਵਾਲੇ ਇੱਕ ਚੋਰ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਬਿਸਮਨ ਕੌਰ ਵਾਸੀ ਸਿਟੀ ਇਨਕਲੇਵ ਤਰਨ ਤਾਰਨ ਰੋਡ, ਅੰਮ੍ਰਿਤਸਰ ਦੇ ਬਿਆਨ ਪਰ ਦਰਜ ਕੀਤਾ ਗਿਆ ਕਿ ਉਸਦਾ ਭਰਾ ਰਣਜੀਤ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ ਤੇ ਜਿਸਦੀ ਰਿਹਾਇਸ਼ ਗਰੀਨ ਐਵੀਨਿਊ ਅੰਮ੍ਰਿਤਸਰ ਵਿਖੇ ਹੈ। ਜਿਸ ਦੀ ਦੇਖ ਰੇਖ ਉਹ ਅਤੇ ਕੁਲਦੀਪ ਸਿੰਘ ਕਰਦੇ ਹਨ। ਮਿਤੀ 5-3-2024 ਨੂੰ ਸਮਾਂ ਕਰੀਬ 2 ਵਜੇ ਘਰ ਦੇ ਬਾਥਰੂਮ ਅਤੇ ਰਸੋਈ ਵਿੱਚੋਂ ਟੁਟੀਆਂ ਚੋਰੀਂ ਹੋਈਆ ਹਨ। ਜਿਸਤੇ ਥਾਣਾ ਸਿਵਲ ਲਾਈਨ ਵੱਲੋਂ ਮੁਕੱਦਮਾਂ ਦਰਜ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਐਗਲ ਤੋਂ ਕਰਨ ਤੇ ਚੋਰੀਂ ਕਰਨ ਵਾਲੇ ਵਿਅਕਤੀ ਵਿਜੇ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਪੁਲਿਸ ਚੌਂਕੀ ਵਾਲੀ ਗਲੀ, ਰਤਨ ਸਿੰਘ ਚੌਂਕ, ਅੰਮ੍ਰਿਤਸਰ ਨੂੰ ਮਿਤੀ 5-3-2024 ਨੂੰ ਕਾਬੂ ਕਰਕੇ ਇਸ ਪਾਸੋਂ 5 ਟੁਟੀਆਂ, 4 ਵਾਅਲ ਅਤੇ ਇੱਕ ਚੋਰੀਂ ਦਾ ਮੋਟਰਸਾਇਕਲ ਹੀਰੋ ਨੰਬਰੀ PB02-DC-9386 ਵੀ ਬ੍ਰਾਮਦ ਕੀਤਾ ਗਿਆ।
ਇਸ ਦੇ ਖਿਲਾਫ਼ ਮੁਕੱਦਮਾ ਨੰਬਰ 31 ਮਿਤੀ 5.3.24 ਜੁਰਮ 380, 454, ਭ.ਦ:, ਥਾਣਾ ਸਿਵਲ ਲਾਈਨਜ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀ ਵਿਜ਼ੇ ਕੁਮਾਰ ਦੇ ਖਿਲਾਫ਼ ਥਾਣਾ ਸਦਰ ਵਿੱਖੇ ਪਹਿਲਾਂ ਵੀ ਰਪਟ ਨੰਬਰ 04 ਮਿਤੀ 12/09/2023 , ਜਾਬਤਾ ਫੌਜ਼ਦਾਰੀ ਦੀ ਜੇਰ ਧਾਰਾ 109/151, ਤਹਿਤ ਕਾਰਵਾਈ ਕੀਤੀ ਗਈ ਹੈ।